21ਭਾਵੇਂ ਉਹ ਸਭ ਪਰਮੇਸ਼ਵਰ ਨੂੰ ਜਾਣਦੇ ਸਨ, ਉਹਨਾਂ ਨੇ ਨਾ ਤਾਂ ਉਸ ਨੂੰ ਪਰਮੇਸ਼ਵਰ ਹੋਣ ਦੀ ਮਹਿਮਾ ਦਿੱਤੀ ਅਤੇ ਨਾ ਹੀ ਉਸ ਦਾ ਧੰਨਵਾਦ ਕੀਤਾ, ਪਰ ਉਹਨਾਂ ਦੀ ਸੋਚ ਵਿਅਰਥ ਹੋ ਗਈ ਅਤੇ ਉਹਨਾਂ ਦੇ ਮੂਰਖ ਦਿਲ ਹਨੇਰਾ ਹੋ ਗਏ।
22ਹਾਲਾਂਕਿ ਉਹਨਾਂ ਨੇ ਬੁੱਧੀਮਾਨ ਹੋਣ ਦਾ ਦਾਅਵਾ ਕੀਤਾ, ਉਹ ਮੂਰਖ ਬਣ ਗਏ।
23ਅਤੇ ਮਹਾਨ ਅਤੇ ਜਿਉਂਦੇ ਪਰਮੇਸ਼ਵਰ ਦੀ ਮਹਿਮਾ ਕਰਨ ਦੀ ਬਜਾਏ ਉਹਨਾਂ ਨਾਸ਼ ਹੋਣ ਵਾਲੇ ਮਨੁੱਖਾਂ ਦੀਆਂ ਬਣਾਈਆਂ ਮੂਰਤੀਆਂ ਅਤੇ ਪੰਛੀਆਂ ਅਤੇ ਜਾਨਵਰਾਂ ਅਤੇ ਘਿੱਸਰਨ ਵਾਲੇ ਜੀਵ-ਜੰਤੂਆਂ ਨੂੰ ਮਹਿਮਾ ਦਿੱਤੀ।
24ਇਸ ਲਈ ਪਰਮੇਸ਼ਵਰ ਨੇ ਉਹਨਾਂ ਨੂੰ ਉਹਨਾਂ ਦੇ ਦਿਲ ਦੀਆਂ ਪਾਪੀ ਇੱਛਾਵਾਂ ਦੇ ਹਵਾਲੇ ਕਰ ਦਿੱਤਾ ਤਾਂ ਜੋ ਉਹ ਆਪੋ ਵਿੱਚ ਸ਼ਰਮਨਾਕ ਕੰਮ ਕਰਕੇ ਆਪਣੇ ਸਰੀਰਾਂ ਨੂੰ ਅਸ਼ੁੱਧ ਕਰਨ।
25ਉਹਨਾਂ ਨੇ ਝੂਠ ਲਈ ਪਰਮੇਸ਼ਵਰ ਦੀ ਸੱਚਾਈ ਨੂੰ ਬਦਲ ਦਿੱਤਾ, ਅਤੇ ਉਹਨਾਂ ਨੇ ਸ਼੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ, ਨਾ ਕਿ ਸ਼੍ਰਿਸ਼ਟੀਕਰਤਾ ਦੀ, ਜੋ ਸਦਾ ਵਡਿਆਈ ਦੇ ਯੋਗ ਹੈ, ਆਮੀਨ।