ਰੋਮਿਆਂ 1

ਇਸ ਤੋਂ ਇਲਾਵਾ, ਜਿਵੇਂ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਲੈਣਾ ਲਾਭਦਾਇਕ ਨਹੀਂ ਸਮਝਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਵਿਗੜੇ ਮਨ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਅਜਿਹਾ ਕਰਨ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।

Romans 1:28 (UKJV) And even as they did not like to retain God in their knowledge, God gave them over to a reprobate mind, to do those things which are not convenient;

26ਇਸ ਕਰਕੇ, ਪਰਮੇਸ਼ਵਰ ਨੇ ਉਹਨਾਂ ਨੂੰ ਸ਼ਰਮਨਾਕ ਕਰਨ ਵਾਲੀਆਂ ਇੱਛਾਵਾਂ ਦੇ ਹਵਾਲੇ ਕਰ ਦਿੱਤਾ। ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਭੋਗ ਦੀ ਥਾਂ ਗੈਰ ਕੁਦਰਤੀ ਸੰਭੋਗ ਕਰਨ ਲੱਗੀਆਂ।

27ਇਸੇ ਤਰ੍ਹਾਂ ਆਦਮੀਆਂ ਨੇ ਵੀ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਤਿਆਗ ਦਿੱਤਾ ਅਤੇ ਇੱਕ-ਦੂਜੇ ਨਾਲ ਕਾਮਨਾਵਾਂ ਵਿੱਚ ਜਲਨ ਲੱਗੇ। ਆਦਮੀਆਂ ਨੇ ਦੂਸਰੇ ਆਦਮੀਆਂ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਇਸ ਕਰਕੇ ਆਦਮੀਆਂ ਨੇ ਇਸ ਸ਼ਰਮਨਾਕ ਕੰਮ ਕਾਰਨ ਬਣਦੀ ਸਜ਼ਾ ਪਾਈ।

28ਇਸ ਤੋਂ ਇਲਾਵਾ, ਜਿਵੇਂ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਲੈਣਾ ਲਾਭਦਾਇਕ ਨਹੀਂ ਸਮਝਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਵਿਗੜੇ ਮਨ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਅਜਿਹਾ ਕਰਨ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।

29ਉਹ ਹਰ ਕਿਸਮ ਦੀ ਬਦੀ, ਬੁਰਾਈ, ਲਾਲਚ ਅਤੇ ਭ੍ਰਿਸ਼ਟ ਸੋਚਾਂ ਨਾਲ ਭਰੇ ਹੋਏ ਹਨ। ਉਹ ਈਰਖਾ, ਕਤਲ, ਝਗੜੇ, ਧੋਖੇ ਅਤੇ ਦੁਸ਼ਮਣੀ ਨਾਲ ਭਰੇ ਹੋਏ ਹਨ। ਉਹ ਫੋਕੀਆਂ ਗੱਲਾਂ ਕਰਦੇ ਹਨ।

30ਉਹ ਬਦਨਾਮੀ ਕਰਨ ਵਾਲੇ, ਪਰਮੇਸ਼ਵਰ ਨੂੰ ਨਫ਼ਰਤ ਕਰਨ ਵਾਲੇ, ਜ਼ਾਲਮ, ਘਮੰਡੀ ਅਤੇ ਹੰਕਾਰੀ; ਉਹ ਬੁਰਾਈਆਂ ਕਰਨ ਦੇ ਨਵੇਂ-ਨਵੇਂ ਤਰੀਕਿਆਂ ਨੂੰ ਲੱਭਦੇ ਹਨ; ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.