ਰੋਮਿਆਂ 1

ਉਹ ਹਰ ਕਿਸਮ ਦੀ ਬਦੀ, ਬੁਰਾਈ, ਲਾਲਚ ਅਤੇ ਭ੍ਰਿਸ਼ਟ ਸੋਚਾਂ ਨਾਲ ਭਰੇ ਹੋਏ ਹਨ। ਉਹ ਈਰਖਾ, ਕਤਲ, ਝਗੜੇ, ਧੋਖੇ ਅਤੇ ਦੁਸ਼ਮਣੀ ਨਾਲ ਭਰੇ ਹੋਏ ਹਨ। ਉਹ ਫੋਕੀਆਂ ਗੱਲਾਂ ਕਰਦੇ ਹਨ।

Romans 1:29 (UKJV) Being filled with all unrighteousness, fornication, wickedness, covetousness, maliciousness; full of envy, murder, debate, deceit, ill will; whisperers,

27ਇਸੇ ਤਰ੍ਹਾਂ ਆਦਮੀਆਂ ਨੇ ਵੀ ਔਰਤਾਂ ਨਾਲ ਕੁਦਰਤੀ ਸੰਭੋਗ ਨੂੰ ਤਿਆਗ ਦਿੱਤਾ ਅਤੇ ਇੱਕ-ਦੂਜੇ ਨਾਲ ਕਾਮਨਾਵਾਂ ਵਿੱਚ ਜਲਨ ਲੱਗੇ। ਆਦਮੀਆਂ ਨੇ ਦੂਸਰੇ ਆਦਮੀਆਂ ਨਾਲ ਸ਼ਰਮਨਾਕ ਕੰਮ ਕੀਤੇ ਅਤੇ ਇਸ ਕਰਕੇ ਆਦਮੀਆਂ ਨੇ ਇਸ ਸ਼ਰਮਨਾਕ ਕੰਮ ਕਾਰਨ ਬਣਦੀ ਸਜ਼ਾ ਪਾਈ।

28ਇਸ ਤੋਂ ਇਲਾਵਾ, ਜਿਵੇਂ ਕਿ ਉਹਨਾਂ ਨੇ ਪਰਮੇਸ਼ਵਰ ਦੇ ਗਿਆਨ ਨੂੰ ਲੈਣਾ ਲਾਭਦਾਇਕ ਨਹੀਂ ਸਮਝਿਆ, ਉਸੇ ਤਰ੍ਹਾਂ ਪਰਮੇਸ਼ਵਰ ਨੇ ਉਹਨਾਂ ਨੂੰ ਵਿਗੜੇ ਮਨ ਦੇ ਹਵਾਲੇ ਕਰ ਦਿੱਤਾ, ਤਾਂ ਜੋ ਉਹ ਅਜਿਹਾ ਕਰਨ ਜੋ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ।

29ਉਹ ਹਰ ਕਿਸਮ ਦੀ ਬਦੀ, ਬੁਰਾਈ, ਲਾਲਚ ਅਤੇ ਭ੍ਰਿਸ਼ਟ ਸੋਚਾਂ ਨਾਲ ਭਰੇ ਹੋਏ ਹਨ। ਉਹ ਈਰਖਾ, ਕਤਲ, ਝਗੜੇ, ਧੋਖੇ ਅਤੇ ਦੁਸ਼ਮਣੀ ਨਾਲ ਭਰੇ ਹੋਏ ਹਨ। ਉਹ ਫੋਕੀਆਂ ਗੱਲਾਂ ਕਰਦੇ ਹਨ।

30ਉਹ ਬਦਨਾਮੀ ਕਰਨ ਵਾਲੇ, ਪਰਮੇਸ਼ਵਰ ਨੂੰ ਨਫ਼ਰਤ ਕਰਨ ਵਾਲੇ, ਜ਼ਾਲਮ, ਘਮੰਡੀ ਅਤੇ ਹੰਕਾਰੀ; ਉਹ ਬੁਰਾਈਆਂ ਕਰਨ ਦੇ ਨਵੇਂ-ਨਵੇਂ ਤਰੀਕਿਆਂ ਨੂੰ ਲੱਭਦੇ ਹਨ; ਉਹ ਆਪਣੇ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ।

31ਉਹਨਾਂ ਕੋਲ ਨਾ ਸਮਝ ਹੈ, ਨਾ ਵਫ਼ਾਦਾਰੀ, ਨਾ ਪਿਆਰ, ਨਾ ਦਯਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.