ਰੋਮਿਆਂ 1

ਅਤੇ ਜਦੋਂ ਉਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ, ਅਤੇ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਨਿਯੁਕਤ ਕੀਤਾ ਗਿਆ ਸੀ। ਉਹ ਯਿਸ਼ੂ ਮਸੀਹ ਹੈ ਅਤੇ ਸਾਡਾ ਪ੍ਰਭੂ ਹੈ।

Romans 1:4 (UKJV) And declared to be the Son of God with power, according to the spirit of holiness, by the resurrection from the dead:

2ਖੁਸ਼ਖ਼ਬਰੀ ਜਿਸ ਦਾ ਪਰਮੇਸ਼ਵਰ ਨੇ ਪਹਿਲਾਂ ਹੀ ਨਬੀਆਂ ਦੁਆਰਾ ਪਵਿੱਤਰ ਪੋਥੀਆਂ ਵਿੱਚ ਵਾਅਦਾ ਕੀਤਾ ਸੀ।

3ਇਹ ਖੁਸ਼ਖ਼ਬਰੀ ਉਸ ਦੇ ਪੁੱਤਰ ਦੇ ਬਾਰੇ ਜੋ ਸਰੀਰਕ ਤੌਰ ਤੇ ਦਾਵੀਦ ਦੀ ਵੰਸ਼ ਤੋਂ ਪੈਦਾ ਹੋਇਆ।

4ਅਤੇ ਜਦੋਂ ਉਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ, ਅਤੇ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਨਿਯੁਕਤ ਕੀਤਾ ਗਿਆ ਸੀ। ਉਹ ਯਿਸ਼ੂ ਮਸੀਹ ਹੈ ਅਤੇ ਸਾਡਾ ਪ੍ਰਭੂ ਹੈ।

5ਪਰਮੇਸ਼ਵਰ ਨੇ ਉਸ ਦੇ ਰਾਹੀਂ ਸਾਨੂੰ ਕਿਰਪਾ ਅਤੇ ਰਸੂਲ ਦੀ ਪਦਵੀ ਦਿੱਤੀ ਤਾਂ ਜੋ ਸਾਰੀਆਂ ਪਰਾਈਆਂ ਕੌਮਾਂ ਨੂੰ ਉਸ ਆਗਿਆਕਾਰੀ ਵੱਲ ਬੁਲਾਉਣ ਲਈ ਆਇਆ ਜੋ ਉਸ ਦੇ ਨਾਮ ਦੀ ਖਾਤਿਰ ਵਿਸ਼ਵਾਸ ਦੁਆਰਾ ਆਉਂਦੀ ਹੈ।

6ਅਤੇ ਤੁਸੀਂ ਵੀ ਉਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਹੋ ਜੋ ਯਿਸ਼ੂ ਮਸੀਹ ਦੇ ਹੋਣ ਲਈ ਸੱਦੇ ਗਏ ਹੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.