3ਇਹ ਖੁਸ਼ਖ਼ਬਰੀ ਉਸ ਦੇ ਪੁੱਤਰ ਦੇ ਬਾਰੇ ਜੋ ਸਰੀਰਕ ਤੌਰ ਤੇ ਦਾਵੀਦ ਦੀ ਵੰਸ਼ ਤੋਂ ਪੈਦਾ ਹੋਇਆ।
4ਅਤੇ ਜਦੋਂ ਉਸ ਨੂੰ ਪਵਿੱਤਰ ਆਤਮਾ ਦੀ ਸ਼ਕਤੀ ਨਾਲ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ ਸੀ, ਅਤੇ ਉਸ ਨੂੰ ਪਰਮੇਸ਼ਵਰ ਦਾ ਪੁੱਤਰ ਨਿਯੁਕਤ ਕੀਤਾ ਗਿਆ ਸੀ। ਉਹ ਯਿਸ਼ੂ ਮਸੀਹ ਹੈ ਅਤੇ ਸਾਡਾ ਪ੍ਰਭੂ ਹੈ।
5ਪਰਮੇਸ਼ਵਰ ਨੇ ਉਸ ਦੇ ਰਾਹੀਂ ਸਾਨੂੰ ਕਿਰਪਾ ਅਤੇ ਰਸੂਲ ਦੀ ਪਦਵੀ ਦਿੱਤੀ ਤਾਂ ਜੋ ਸਾਰੀਆਂ ਪਰਾਈਆਂ ਕੌਮਾਂ ਨੂੰ ਉਸ ਆਗਿਆਕਾਰੀ ਵੱਲ ਬੁਲਾਉਣ ਲਈ ਆਇਆ ਜੋ ਉਸ ਦੇ ਨਾਮ ਦੀ ਖਾਤਿਰ ਵਿਸ਼ਵਾਸ ਦੁਆਰਾ ਆਉਂਦੀ ਹੈ।
6ਅਤੇ ਤੁਸੀਂ ਵੀ ਉਹਨਾਂ ਪਰਾਈਆਂ ਕੌਮਾਂ ਦੇ ਲੋਕਾਂ ਵਿੱਚੋਂ ਹੋ ਜੋ ਯਿਸ਼ੂ ਮਸੀਹ ਦੇ ਹੋਣ ਲਈ ਸੱਦੇ ਗਏ ਹੋ।
7ਰੋਮ ਦੇ ਉਹਨਾਂ ਸਾਰਿਆਂ ਲੋਕਾਂ ਲਈ ਜਿਹੜੇ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਹੋਣ ਲਈ ਬੁਲਾਏ ਗਏ ਹਨ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।