7ਰੋਮ ਦੇ ਉਹਨਾਂ ਸਾਰਿਆਂ ਲੋਕਾਂ ਲਈ ਜਿਹੜੇ ਪਰਮੇਸ਼ਵਰ ਦੇ ਪਿਆਰੇ ਅਤੇ ਸੰਤ ਹੋਣ ਲਈ ਬੁਲਾਏ ਗਏ ਹਨ: ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ।
8ਸਭ ਤੋਂ ਪਹਿਲਾਂ, ਮੈਂ ਤੁਹਾਡੇ ਸਾਰਿਆਂ ਲਈ ਯਿਸ਼ੂ ਮਸੀਹ ਦੇ ਰਾਹੀਂ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਤੁਹਾਡੀ ਨਿਹਚਾ ਦੀ ਗੱਲ ਸਾਰੇ ਸੰਸਾਰ ਵਿੱਚ ਕੀਤੀ ਜਾਂਦੀ ਹੈ।
9ਪਰਮੇਸ਼ਵਰ, ਜਿਸ ਦੇ ਪੁੱਤਰ ਦੀ ਖੁਸ਼ਖ਼ਬਰੀ ਦਾ ਮੈਂ ਪੂਰੇ ਦਿਲ ਨਾਲ ਪ੍ਰਚਾਰ ਕਰ ਰਿਹਾ ਹਾਂ, ਮੇਰਾ ਗਵਾਹ ਹੈ ਕਿ ਮੈਂ ਤੁਹਾਨੂੰ ਹਰ ਵੇਲੇ ਯਾਦ ਕਰਦਾ ਹਾਂ,
10ਮੇਰੀਆਂ ਪ੍ਰਾਰਥਨਾਵਾਂ ਵਿੱਚ ਹਰ ਸਮੇਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਹੁਣ ਪਰਮੇਸ਼ਵਰ ਦੀ ਮਰਜ਼ੀ ਅਨੁਸਾਰ ਮੇਰੇ ਲਈ ਤੁਹਾਡੇ ਕੋਲ ਆਉਣ ਦਾ ਰਾਹ ਖੁੱਲ੍ਹ ਜਾਵੇ।
11ਮੈਂ ਤੁਹਾਨੂੰ ਵੇਖਣਾ ਚਾਹੁੰਦਾ ਹਾਂ ਤਾਂ ਜੋ ਮੈਂ ਤੁਹਾਨੂੰ ਕੁਝ ਮਜ਼ਬੂਤ ਕਰਨ ਲਈ ਕੁਝ ਆਤਮਿਕ ਦਾਨ ਦੇ ਸਕਾਂ।