4ਕਿਉਂਕਿ ਮਸੀਹ ਬਿਵਸਥਾ ਦੇ ਮਕਸਦ ਨੂੰ ਪੂਰਾ ਕਰ ਚੁੱਕਾ ਹੈ ਜਿਸ ਲਈ ਬਿਵਸਥਾ ਦਿੱਤੀ ਗਈ ਸੀ। ਇਸ ਲਈ ਜੋ ਕੋਈ ਮਸੀਹ ਉੱਤੇ ਵਿਸ਼ਵਾਸ ਕਰਦਾ ਹੈ ਉਹ ਧਰਮੀ ਬਣ ਗਿਆ ਹੈ।
5ਮੋਸ਼ੇਹ ਨੇ ਇਹ ਉਸ ਧਾਰਮਿਕਤਾ ਬਾਰੇ ਲਿਖਿਆ ਜੋ ਬਿਵਸਥਾ ਅਨੁਸਾਰ ਹੈ: “ਜਿਹੜਾ ਵਿਅਕਤੀ ਇਹ ਬਿਵਸਥਾ ਦੀਆਂ ਗੱਲਾਂ ਪੂਰਾ ਕਰਦਾ ਹੈ ਉਹ ਇਹਨਾਂ ਦੁਆਰਾ ਜੀਉਂਦਾ ਰਹੇਗਾ।”
6ਪਰ ਧਾਰਮਿਕਤਾ ਜੋ ਵਿਸ਼ਵਾਸ ਦੁਆਰਾ ਹੈ ਕਹਿੰਦੀ ਹੈ: “ਆਪਣੇ ਮਨ ਵਿੱਚ ਇਹ ਨਾ ਕਹੋ, ‘ਸਵਰਗ ਵਿੱਚ ਕੌਣ ਚੜ੍ਹੇਗਾ?’ ” ਅਰਥਾਤ ਮਸੀਹ ਨੂੰ ਹੇਠਾਂ ਉਤਾਰਨ ਲਈ।
7ਜਾਂ ਕੌਣ ਪਤਾਲ ਵਿੱਚ ਉਤਰੇਗਾ? ਅਰਥਾਤ ਮਸੀਹ ਨੂੰ ਮੁਰਦਿਆਂ ਵਿੱਚੋਂ ਉਠਾ ਲਿਆਉਣ ਲਈ।
8ਅਸਲ ਵਿੱਚ ਇਹ ਕਹਿਣਾ ਹੈ ਕਿ ਪਰਮੇਸ਼ਵਰ ਦਾ ਬਚਨ ਤੁਹਾਡੇ ਨੇੜੇ ਹੈ; ਇਹ ਤੁਹਾਡੇ ਮੂੰਹ ਅਤੇ ਤੁਹਾਡੇ ਦਿਲ ਵਿੱਚ ਹੈ, “ਅਰਥਾਤ, ਇਹ ਵਿਸ਼ਵਾਸ ਹੈ ਜੋ ਅਸੀਂ ਪ੍ਰਚਾਰ ਕਰਦੇ ਹਾਂ: