ਰੋਮਿਆਂ 11

ਜੇ ਆਟੇ ਦੇ ਪਹਿਲੇ ਪੇੜੇ ਨੂੰ ਭੇਟ ਵਜੋਂ ਚੜਾਇਆ ਜਾਵੇ ਤਾਂ ਸਾਰਾ ਗੁੰਨਿਆ ਹੋਇਆ ਆਟਾ ਵੀ ਪਵਿੱਤਰ ਹੈ। ਜੇ ਜੜ੍ਹ ਪਵਿੱਤਰ ਹੈ, ਤਾਂ ਸ਼ਾਖਾਵਾਂ ਵੀ ਹਨ।

Romans 11:16 (UKJV) For if the first-fruit be holy, the lump is also holy: and if the root be holy, so are the branches.

14ਇਸ ਉਮੀਦ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੈਂ ਆਪਣੇ ਲੋਕਾਂ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕੁਝ ਨੂੰ ਬਚਾਵਾਂ।

15ਜੇ ਉਹਨਾਂ ਦੇ ਨਾ ਮਨਜ਼ੂਰ ਹੋਣ ਨਾਲ ਦੁਨੀਆਂ ਵਿੱਚ ਮੇਲ-ਮਿਲਾਪ ਹੋਇਆ, ਤਾਂ ਉਹਨਾਂ ਦੀ ਪ੍ਰਵਾਨਗੀ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਕੀ ਹੋਵੇਗੀ?

16ਜੇ ਆਟੇ ਦੇ ਪਹਿਲੇ ਪੇੜੇ ਨੂੰ ਭੇਟ ਵਜੋਂ ਚੜਾਇਆ ਜਾਵੇ ਤਾਂ ਸਾਰਾ ਗੁੰਨਿਆ ਹੋਇਆ ਆਟਾ ਵੀ ਪਵਿੱਤਰ ਹੈ। ਜੇ ਜੜ੍ਹ ਪਵਿੱਤਰ ਹੈ, ਤਾਂ ਸ਼ਾਖਾਵਾਂ ਵੀ ਹਨ।

17ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ।

18ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.