13ਹੁਣ ਮੈਂ ਤੁਹਾਡੀ ਗੱਲ ਕਰਦਾ ਹਾਂ, ਜੋ ਗ਼ੈਰ-ਯਹੂਦੀ ਹੋ। ਮੈਂ ਗ਼ੈਰ-ਯਹੂਦੀਆਂ ਦਾ ਰਸੂਲ ਹਾਂ, ਇਸ ਲਈ ਮੈਂ ਆਪਣੀ ਸੇਵਕਾਈ ਵਿੱਚ ਮਾਣ ਮਹਿਸੂਸ ਕਰਦਾ ਹਾਂ।
14ਇਸ ਉਮੀਦ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੈਂ ਆਪਣੇ ਲੋਕਾਂ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕੁਝ ਨੂੰ ਬਚਾਵਾਂ।
15ਜੇ ਉਹਨਾਂ ਦੇ ਨਾ ਮਨਜ਼ੂਰ ਹੋਣ ਨਾਲ ਦੁਨੀਆਂ ਵਿੱਚ ਮੇਲ-ਮਿਲਾਪ ਹੋਇਆ, ਤਾਂ ਉਹਨਾਂ ਦੀ ਪ੍ਰਵਾਨਗੀ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਕੀ ਹੋਵੇਗੀ?
16ਜੇ ਆਟੇ ਦੇ ਪਹਿਲੇ ਪੇੜੇ ਨੂੰ ਭੇਟ ਵਜੋਂ ਚੜਾਇਆ ਜਾਵੇ ਤਾਂ ਸਾਰਾ ਗੁੰਨਿਆ ਹੋਇਆ ਆਟਾ ਵੀ ਪਵਿੱਤਰ ਹੈ। ਜੇ ਜੜ੍ਹ ਪਵਿੱਤਰ ਹੈ, ਤਾਂ ਸ਼ਾਖਾਵਾਂ ਵੀ ਹਨ।
17ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ।