11ਦੁਬਾਰਾ ਮੈਂ ਪੁੱਛਦਾ ਹਾਂ: ਕੀ ਉਹਨਾਂ ਨੂੰ ਇਹ ਠੋਕਰ ਇਸ ਲਈ ਲੱਗੀ ਕਿ ਉਹ ਉੱਠ ਨਾ ਸਕਣ? ਬਿਲਕੁਲ ਨਹੀਂ! ਪਰ ਇਹ ਉਹਨਾਂ ਦੇ ਪਾਪ ਕਰਕੇ ਹੋਇਆ। ਇਸਰਾਏਲ ਨੂੰ ਈਰਖਾ ਕਰਨ ਲਈ ਗ਼ੈਰ-ਯਹੂਦੀਆਂ ਨੂੰ ਮੁਕਤੀ ਮਿਲੀ ਹੈ।
12ਪਰ ਜੇ ਇਸਰਾਏਲ ਦਾ ਪਾਪ ਸੰਸਾਰ ਦੇ ਲਈ ਧਨ ਹੈ, ਅਤੇ ਫਿਰ ਉਹਨਾਂ ਦੀ ਗਿਰਾਵਟ ਗ਼ੈਰ-ਯਹੂਦੀਆਂ ਲਈ ਧਨ ਹੈ, ਤਾਂ ਫਿਰ ਇਸਰਾਏਲ ਕੌਮ ਦਾ ਪੂਰਨ ਤੌਰ ਤੇ ਵਾਪਸ ਮੁੜਨਾ ਕਿੰਨੀ ਵੱਡੀ ਅਮੀਰੀ ਹੈ।
13ਹੁਣ ਮੈਂ ਤੁਹਾਡੀ ਗੱਲ ਕਰਦਾ ਹਾਂ, ਜੋ ਗ਼ੈਰ-ਯਹੂਦੀ ਹੋ। ਮੈਂ ਗ਼ੈਰ-ਯਹੂਦੀਆਂ ਦਾ ਰਸੂਲ ਹਾਂ, ਇਸ ਲਈ ਮੈਂ ਆਪਣੀ ਸੇਵਕਾਈ ਵਿੱਚ ਮਾਣ ਮਹਿਸੂਸ ਕਰਦਾ ਹਾਂ।
14ਇਸ ਉਮੀਦ ਵਿੱਚ ਕਿ ਮੈਂ ਕਿਸੇ ਤਰ੍ਹਾਂ ਮੈਂ ਆਪਣੇ ਲੋਕਾਂ ਨੂੰ ਅਣਖੀ ਬਣਾਵਾਂ ਅਤੇ ਉਹਨਾਂ ਵਿੱਚੋਂ ਕੁਝ ਨੂੰ ਬਚਾਵਾਂ।
15ਜੇ ਉਹਨਾਂ ਦੇ ਨਾ ਮਨਜ਼ੂਰ ਹੋਣ ਨਾਲ ਦੁਨੀਆਂ ਵਿੱਚ ਮੇਲ-ਮਿਲਾਪ ਹੋਇਆ, ਤਾਂ ਉਹਨਾਂ ਦੀ ਪ੍ਰਵਾਨਗੀ ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਇਲਾਵਾ ਕੀ ਹੋਵੇਗੀ?