25ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ।
26ਅਤੇ ਇਸ ਤਰ੍ਹਾਂ ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ; ਉਹ ਯਾਕੋਬ ਤੋਂ ਅਧਰਮ ਦੂਰ ਕਰੇਗਾ।”
27ਅਤੇ ਇਹ ਉਹਨਾਂ ਨਾਲ ਮੇਰਾ ਨੇਮ ਹੈ ਜਦੋਂ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਾਂਗਾ।
28ਜਿੱਥੋਂ ਤੱਕ ਖੁਸ਼ਖ਼ਬਰੀ ਦਾ ਪ੍ਰਸ਼ਨ ਹੈ, ਇਸਰਾਏਲ ਦੇ ਲੋਕ ਤੁਹਾਡੇ ਕਾਰਨ ਪਰਮੇਸ਼ਵਰ ਦੇ ਦੁਸ਼ਮਣ ਹਨ; ਪਰ ਜਿੱਥੋਂ ਤੱਕ ਚੋਣ ਦਾ ਪ੍ਰਸ਼ਨ ਹੈ, ਪਰਮੇਸ਼ਵਰ ਅਜੇ ਵੀ ਉਹਨਾਂ ਨੂੰ ਉਹਨਾਂ ਦੇ ਪਿਉ-ਦਾਦਿਆਂ ਕਰਕੇ ਪਿਆਰ ਕਰਦਾ ਹੈ।
29ਕਿਉਂਕਿ ਪਰਮੇਸ਼ਵਰ ਦੀਆਂ ਦਾਤਾਂ ਅਤੇ ਉਸ ਦਾ ਸੱਦਾ ਅਟੱਲ ਹੈ।