ਰੋਮਿਆਂ 11

ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ।

Romans 11:25 (UKJV) For I would not, brethren, that all of you should be ignorant of this mystery, lest all of you should be wise in your own conceits; that blindness in part is happened to Israel, until the fullness of the Gentiles be come in.

23ਅਤੇ ਜੇ ਇਸਰਾਏਲੀ ਅਵਿਸ਼ਵਾਸ ਨੂੰ ਛੱਡ ਦੇਣ ਤਾਂ ਪਰਮੇਸ਼ਵਰ ਫਿਰ ਉਹਨਾਂ ਨੂੰ ਉਹੀ ਸਾਥਨ ਦੇਵੇਗਾ। ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਦੁਬਾਰਾ ਉਹੀ ਸਾਥਨ ਦੇਣ ਦੇ ਯੋਗ ਹੈ।

24ਇਸ ਤਰ੍ਹਾਂ ਜੇ ਤੁਸੀਂ ਉਸ ਜ਼ੈਤੂਨ ਦੇ ਰੁੱਖ ਨਾਲੋਂ ਕੱਟੇ ਗਏ ਜੋ ਕਿ ਕੁਦਰਤ ਸੁਭਾਉ ਤੇ ਜੰਗਲੀ ਹੈ ਅਤੇ ਚੰਗੇ ਜ਼ੈਤੂਨ ਦਾ ਹਿੱਸਾ ਬਣ ਗਏ ਜੋ ਕਿ ਕੁਦਰਤ ਦੇ ਵਿਰੁੱਧ ਹੈ। ਫਿਰ ਕਿੰਨੀ ਅਸਾਨੀ ਨਾਲ ਉਹ ਟਹਿਣੀਆਂ, ਜੋ ਕੁਦਰਤੀ ਹਨ ਆਪਣੇ ਅਸਲੀ ਜ਼ੈਤੂਨ ਦੇ ਰੁੱਖ ਨਾਲ ਜੋੜੀਆ ਜਾਣਗੀਆਂ।

25ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ।

26ਅਤੇ ਇਸ ਤਰ੍ਹਾਂ ਸਾਰੇ ਇਸਰਾਏਲ ਨੂੰ ਬਚਾਇਆ ਜਾਵੇਗਾ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੈ: “ਛੁਡਾਉਣ ਵਾਲਾ ਸੀਯੋਨ ਤੋਂ ਆਵੇਗਾ; ਉਹ ਯਾਕੋਬ ਤੋਂ ਅਧਰਮ ਦੂਰ ਕਰੇਗਾ।”

27ਅਤੇ ਇਹ ਉਹਨਾਂ ਨਾਲ ਮੇਰਾ ਨੇਮ ਹੈ ਜਦੋਂ ਮੈਂ ਉਹਨਾਂ ਦੇ ਪਾਪਾਂ ਨੂੰ ਦੂਰ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.