21ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।
22ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ ਹੈ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸ ਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ।
23ਅਤੇ ਜੇ ਇਸਰਾਏਲੀ ਅਵਿਸ਼ਵਾਸ ਨੂੰ ਛੱਡ ਦੇਣ ਤਾਂ ਪਰਮੇਸ਼ਵਰ ਫਿਰ ਉਹਨਾਂ ਨੂੰ ਉਹੀ ਸਾਥਨ ਦੇਵੇਗਾ। ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਦੁਬਾਰਾ ਉਹੀ ਸਾਥਨ ਦੇਣ ਦੇ ਯੋਗ ਹੈ।
24ਇਸ ਤਰ੍ਹਾਂ ਜੇ ਤੁਸੀਂ ਉਸ ਜ਼ੈਤੂਨ ਦੇ ਰੁੱਖ ਨਾਲੋਂ ਕੱਟੇ ਗਏ ਜੋ ਕਿ ਕੁਦਰਤ ਸੁਭਾਉ ਤੇ ਜੰਗਲੀ ਹੈ ਅਤੇ ਚੰਗੇ ਜ਼ੈਤੂਨ ਦਾ ਹਿੱਸਾ ਬਣ ਗਏ ਜੋ ਕਿ ਕੁਦਰਤ ਦੇ ਵਿਰੁੱਧ ਹੈ। ਫਿਰ ਕਿੰਨੀ ਅਸਾਨੀ ਨਾਲ ਉਹ ਟਹਿਣੀਆਂ, ਜੋ ਕੁਦਰਤੀ ਹਨ ਆਪਣੇ ਅਸਲੀ ਜ਼ੈਤੂਨ ਦੇ ਰੁੱਖ ਨਾਲ ਜੋੜੀਆ ਜਾਣਗੀਆਂ।
25ਹੁਣ ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਨਹੀਂ ਚਾਹੁੰਦਾ ਕਿ ਤੁਸੀਂ ਇਸ ਭੇਤ ਤੋਂ ਅਣਜਾਣ ਹੋਵੋ। ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਤੇ ਹੰਕਾਰ ਕਰੋ: ਇਸਰਾਏਲ ਨੇ ਕੁਝ ਹੱਦ ਤੱਕ ਕਠੋਰਤਾ ਦਾ ਅਨੁਭਵ ਕੀਤਾ ਹੈ ਜਦੋਂ ਤੱਕ ਗ਼ੈਰ-ਯਹੂਦੀ ਲੋਕ ਪੂਰੀ ਸੰਖਿਆ ਮਸੀਹ ਵਿੱਚ ਨਾ ਆ ਜਾਣ।