19ਤਦ ਤੁਸੀਂ ਕਹੋਗੇ, “ਟਹਿਣੀਆਂ ਤੋੜ ਦਿੱਤੀਆਂ ਗਈਆਂ ਸਨ ਤਾਂ ਜੋ ਮੈਂ ਦਰੱਖਤ ਬਣ ਸਕਾਂ।”
20ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ।
21ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।
22ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ ਹੈ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸ ਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ।
23ਅਤੇ ਜੇ ਇਸਰਾਏਲੀ ਅਵਿਸ਼ਵਾਸ ਨੂੰ ਛੱਡ ਦੇਣ ਤਾਂ ਪਰਮੇਸ਼ਵਰ ਫਿਰ ਉਹਨਾਂ ਨੂੰ ਉਹੀ ਸਾਥਨ ਦੇਵੇਗਾ। ਕਿਉਂਕਿ ਪਰਮੇਸ਼ਵਰ ਉਹਨਾਂ ਨੂੰ ਦੁਬਾਰਾ ਉਹੀ ਸਾਥਨ ਦੇਣ ਦੇ ਯੋਗ ਹੈ।