17ਪਰ ਜੇ ਕੁਝ ਟਹਿਣੀਆਂ ਤੋੜੀਆਂ ਗਈਆਂ ਹਨ ਅਤੇ ਤੁਸੀਂ, ਇੱਕ ਜੰਗਲੀ ਜ਼ੈਤੂਨ ਹੋਣ ਦੇ ਨਾਤੇ, ਉਹਨਾਂ ਵਿੱਚ ਅਤੇ ਉਹਨਾਂ ਦੇ ਨਾਲ, ਜ਼ੈਤੂਨ ਦੇ ਦਰੱਖਤ ਦੀ ਜੜ੍ਹ ਦਾ ਹਿੱਸਾ ਬਣ ਗਏ ਹੋ, ਤਾਂ ਤੁਸੀਂ ਪੌਸ਼ਟਿਕ ਤੱਤ ਦੇ ਹਿੱਸੇਦਾਰ ਬਣ ਗਏ ਹੋ।
18ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ।
19ਤਦ ਤੁਸੀਂ ਕਹੋਗੇ, “ਟਹਿਣੀਆਂ ਤੋੜ ਦਿੱਤੀਆਂ ਗਈਆਂ ਸਨ ਤਾਂ ਜੋ ਮੈਂ ਦਰੱਖਤ ਬਣ ਸਕਾਂ।”
20ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ।
21ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।