ਰੋਮਿਆਂ 11

ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ।

Romans 11:20 (UKJV) Well; because of unbelief they were broken off, and you stand by faith. Be not high-minded, but fear:

18ਇਸ ਲਈ ਉਹਨਾਂ ਟਹਿਣੀਆਂ ਉੱਤੇ ਮਾਣ ਨਾ ਕਰੋ। ਜੇ ਤੁਸੀਂ ਮਾਣ ਕਰਨਾ ਹੈ ਤਾਂ ਇੱਕ ਗੱਲ ਯਾਦ ਰੱਖੋ ਕਿ ਤੁਸੀਂ ਜੜ੍ਹ ਨਹੀਂ ਹੋ ਜੋ ਪਾਲਣਹਾਰ ਹੈ, ਪਰ ਇਹ ਉਹ ਜੜ੍ਹ ਹੈ ਜੋ ਤੁਹਾਡੀ ਪਾਲਣ ਪੋਸ਼ਣ ਕਰਦੀ ਹੈ।

19ਤਦ ਤੁਸੀਂ ਕਹੋਗੇ, “ਟਹਿਣੀਆਂ ਤੋੜ ਦਿੱਤੀਆਂ ਗਈਆਂ ਸਨ ਤਾਂ ਜੋ ਮੈਂ ਦਰੱਖਤ ਬਣ ਸਕਾਂ।”

20ਇਹ ਠੀਕ ਹੈ ਉਹ ਅਵਿਸ਼ਵਾਸ ਕਰਕੇ ਤੋੜੀਆਂ ਗਈਆਂ ਪਰ ਤੂੰ ਵਿਸ਼ਵਾਸ ਹੀ ਦੇ ਨਾਲ ਖਲੋਤਾ ਹੈਂ। ਇਸ ਲਈ ਹੰਕਾਰੀ ਨਾ ਬਣੋ, ਸਗੋਂ ਡਰੋਂ।

21ਜੇ ਪਰਮੇਸ਼ਵਰ ਕੁਦਰਤੀ ਟਹਿਣੀਆਂ ਨੂੰ ਬਖ਼ਸ਼ਦਾ ਨਹੀਂ, ਤਾਂ ਉਹ ਤੁਹਾਨੂੰ ਵੀ ਨਹੀਂ ਬਖ਼ਸ਼ੇਗਾ।

22ਇਸ ਲਈ ਪਰਮੇਸ਼ਵਰ ਦੀ ਦਯਾ ਅਤੇ ਕਠੋਰਤਾ ਤੇ ਵਿਚਾਰ ਕਰੋ। ਡਿੱਗਣ ਵਾਲਿਆਂ ਲਈ ਪਰਮੇਸ਼ਵਰ ਦੀ ਕਠੋਰਤਾ ਹੈ, ਪਰ ਤੁਹਾਡੇ ਉੱਤੇ ਦਯਾ ਹੋਈ ਹੈ। ਇਸ ਲਈ ਤੁਸੀਂ ਲਗਾਤਾਰ ਉਸ ਦੀ ਦਯਾ ਵਿੱਚ ਬਣੇ ਰਹੋ। ਨਹੀਂ ਤਾਂ ਤੁਹਾਨੂੰ ਵੀ ਕੱਟ ਦਿੱਤਾ ਜਾਵੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.