5ਹੁਣ ਵੀ ਇਸ ਤਰ੍ਹਾਂ ਪਰਮੇਸ਼ਵਰ ਨੇ ਆਪਣੀ ਕਿਰਪਾ ਨਾਲ ਬਚੇ ਲੋਕਾਂ ਦੀ ਚੋਣ ਕੀਤੀ ਹੈ।
6ਅਤੇ ਜੇ ਇਹ ਕਿਰਪਾ ਦੁਆਰਾ ਹੈ ਤਾਂ ਇਹ ਕੰਮਾਂ ਤੇ ਦੁਆਰਾ ਨਹੀਂ ਹੈ; ਜੇ ਇਹ ਕੰਮਾਂ ਦੁਆਰਾ ਹੁੰਦਾ ਤਾਂ ਕਿਰਪਾ ਫਿਰ ਕਿਰਪਾ ਨਹੀਂ ਹੁੰਦੀ।
7ਤਾਂ ਫਿਰ ਕਿ? ਇਸਰਾਏਲੀਆਂ ਦੇ ਲੋਕਾਂ ਨੂੰ ਉਹ ਪ੍ਰਾਪਤ ਨਹੀਂ ਹੋਇਆ ਜਿਸ ਨੂੰ ਉਹ ਇੰਨੇ ਦਿਲੋਂ ਭਾਲ ਰਹੇ ਹਨ। ਪਰ ਚੁਣੇ ਹੋਏ ਲੋਕਾਂ ਨੇ ਪ੍ਰਾਪਤ ਕੀਤਾ, ਪਰ ਦੂਜਿਆਂ ਨੇ ਆਪਣੇ ਦਿਲ ਸਖ਼ਤ ਕਰ ਲਏ।
8ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਪਰਮੇਸ਼ਵਰ ਨੇ ਉਹਨਾਂ ਨੂੰ ਮੂਰਖਤਾ ਦੀ ਆਤਮਾ ਦਿੱਤੀ, ਅੱਜ ਵੀ ਉਹਨਾਂ ਦੀਆਂ ਅੱਖਾਂ ਵੇਖ ਨਹੀਂ ਸਕਦੀਆਂ ਅਤੇ ਉਹਨਾਂ ਦੇ ਕੰਨ ਜੋ ਸੁਣ ਨਹੀਂ ਸਕਦੇ।”
9ਅਤੇ ਦਾਵੀਦ ਕਹਿੰਦਾ ਹੈ: “ਉਹਨਾਂ ਦੀ ਮੇਜ਼ ਉਹਨਾਂ ਲਈ ਇੱਕ ਫੰਦਾ ਅਤੇ ਇੱਕ ਜਾਲ, ਇੱਕ ਠੋਕਰ ਅਤੇ ਬਦਲਾ ਬਣ ਜਾਵੇਗਾ।”