ਰੋਮਿਆਂ 12

ਜੇ ਇਹ ਉਤਸ਼ਾਹਿਤ ਕਰਨਾ ਹੈ, ਤਾਂ ਉਤਸ਼ਾਹਿਤ ਕਰੋ; ਜੇ ਦਾਨ ਕਰਨ ਵਾਲਾ ਹੋਵੇ, ਤਾਂ ਖੁੱਲ੍ਹ ਕੇ ਕਰੋ; ਜੇ ਇਹ ਅਗਵਾਈ ਕਰਨੀ ਹੈ, ਤਾਂ ਇਸ ਨੂੰ ਲਗਨ ਨਾਲ ਕਰੋ; ਜੇ ਇਹ ਰਹਿਮ ਕਰਨਾ ਹੈ, ਇਸ ਨੂੰ ਖ਼ੁਸ਼ੀ ਨਾਲ ਕਰੋ।

Romans 12:8 (UKJV) Or he that exhorts, on exhortation: he that gives, let him do it with simplicity; he that rules, with diligence; he that shows mercy, with cheerfulness.

6ਇਸ ਲਈ ਸਾਨੂੰ ਦਿੱਤੀ ਗਈ ਕਿਰਪਾ ਦੇ ਅਨੁਸਾਰ ਸਭ ਕੋਲ ਵੱਖੋ ਵੱਖਰੇ ਵਰਦਾਨ ਹਨ। ਜੇ ਤੁਹਾਡਾ ਵਰਦਾਨ ਅਗੰਮਵਾਕ ਕਰਨਾ ਹੈ, ਤਾਂ ਆਪਣੇ ਵਿਸ਼ਵਾਸ ਦੇ ਅਨੁਸਾਰ ਅਗੰਮਵਾਕ ਕਰੋ;

7ਜੇ ਇਹ ਸੇਵਾ ਕਰਨਾ ਹੈ, ਫਿਰ ਸੇਵਾ ਕਰੋ; ਜੇ ਸਿਖਾਉਣ ਵਾਲਾ ਹੋਵੇ, ਤਾਂ ਸਿਖਾਓ;

8ਜੇ ਇਹ ਉਤਸ਼ਾਹਿਤ ਕਰਨਾ ਹੈ, ਤਾਂ ਉਤਸ਼ਾਹਿਤ ਕਰੋ; ਜੇ ਦਾਨ ਕਰਨ ਵਾਲਾ ਹੋਵੇ, ਤਾਂ ਖੁੱਲ੍ਹ ਕੇ ਕਰੋ; ਜੇ ਇਹ ਅਗਵਾਈ ਕਰਨੀ ਹੈ, ਤਾਂ ਇਸ ਨੂੰ ਲਗਨ ਨਾਲ ਕਰੋ; ਜੇ ਇਹ ਰਹਿਮ ਕਰਨਾ ਹੈ, ਇਸ ਨੂੰ ਖ਼ੁਸ਼ੀ ਨਾਲ ਕਰੋ।

9ਪਿਆਰ ਨਿਸ਼ਕਪਟ ਹੋਣਾ ਚਾਹੀਦਾ ਹੈ। ਬੁਰਾਈ ਤੋਂ ਨਫ਼ਰਤ ਕਰੋ; ਜੋ ਚੰਗਾ ਹੈ ਉਸ ਨਾਲ ਜੁੜੇ ਰਹੋ।

10ਪਿਆਰ ਵਿੱਚ ਇੱਕ ਦੂਸਰੇ ਨੂੰ ਸਮਰਪਿਤ ਰਹੋ। ਆਦਰ ਵਿੱਚ ਦੂਜੇ ਨੂੰ ਚੰਗਾ ਸਮਝੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.