ਰੋਮਿਆਂ 12

ਇਸ ਲਈ ਸਾਨੂੰ ਦਿੱਤੀ ਗਈ ਕਿਰਪਾ ਦੇ ਅਨੁਸਾਰ ਸਭ ਕੋਲ ਵੱਖੋ ਵੱਖਰੇ ਵਰਦਾਨ ਹਨ। ਜੇ ਤੁਹਾਡਾ ਵਰਦਾਨ ਅਗੰਮਵਾਕ ਕਰਨਾ ਹੈ, ਤਾਂ ਆਪਣੇ ਵਿਸ਼ਵਾਸ ਦੇ ਅਨੁਸਾਰ ਅਗੰਮਵਾਕ ਕਰੋ;

Romans 12:6 (UKJV) Having then gifts differing according to the grace that is given to us, whether prophecy, let us prophesy according to the proportion of faith;

4ਜਿਵੇਂ ਕਿ ਸਾਡੇ ਵਿੱਚੋਂ ਹਰ ਇੱਕ ਦਾ ਇੱਕ ਸਰੀਰ ਬਹੁਤ ਸਾਰੇ ਅੰਗਾਂ ਨਾਲ ਹੁੰਦਾ ਹੈ, ਅਤੇ ਇਹ ਸਾਰੇ ਅੰਗ ਇੱਕੋ ਜਿਹੇ ਨਹੀਂ ਹੁੰਦੇ,

5ਇਸ ਲਈ ਮਸੀਹ ਵਿੱਚ, ਹਾਲਾਂਕਿ ਅਸੀਂ ਬਹੁਤ ਸਾਰੇ ਹਾਂ ਪਰ ਅਸੀਂ ਸਭ ਮਿਲ ਕੇ ਇੱਕ ਸਰੀਰ ਹਾਂ ਅਤੇ ਇੱਕ-ਦੂਜੇ ਦੇ ਅੰਗ ਹਾਂ।

6ਇਸ ਲਈ ਸਾਨੂੰ ਦਿੱਤੀ ਗਈ ਕਿਰਪਾ ਦੇ ਅਨੁਸਾਰ ਸਭ ਕੋਲ ਵੱਖੋ ਵੱਖਰੇ ਵਰਦਾਨ ਹਨ। ਜੇ ਤੁਹਾਡਾ ਵਰਦਾਨ ਅਗੰਮਵਾਕ ਕਰਨਾ ਹੈ, ਤਾਂ ਆਪਣੇ ਵਿਸ਼ਵਾਸ ਦੇ ਅਨੁਸਾਰ ਅਗੰਮਵਾਕ ਕਰੋ;

7ਜੇ ਇਹ ਸੇਵਾ ਕਰਨਾ ਹੈ, ਫਿਰ ਸੇਵਾ ਕਰੋ; ਜੇ ਸਿਖਾਉਣ ਵਾਲਾ ਹੋਵੇ, ਤਾਂ ਸਿਖਾਓ;

8ਜੇ ਇਹ ਉਤਸ਼ਾਹਿਤ ਕਰਨਾ ਹੈ, ਤਾਂ ਉਤਸ਼ਾਹਿਤ ਕਰੋ; ਜੇ ਦਾਨ ਕਰਨ ਵਾਲਾ ਹੋਵੇ, ਤਾਂ ਖੁੱਲ੍ਹ ਕੇ ਕਰੋ; ਜੇ ਇਹ ਅਗਵਾਈ ਕਰਨੀ ਹੈ, ਤਾਂ ਇਸ ਨੂੰ ਲਗਨ ਨਾਲ ਕਰੋ; ਜੇ ਇਹ ਰਹਿਮ ਕਰਨਾ ਹੈ, ਇਸ ਨੂੰ ਖ਼ੁਸ਼ੀ ਨਾਲ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.