10ਪਿਆਰ ਕਿਸੇ ਗੁਆਂਢੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਂਦਾ ਇਸ ਲਈ ਪਿਆਰ ਬਿਵਸਥਾ ਨੂੰ ਪੂਰਾ ਕਰਦਾ ਹੈ।
11ਅਤੇ ਇਹ ਕਰੋ, ਵਰਤਮਾਨ ਸਮੇਂ ਨੂੰ ਸਮਝੋ: ਸਮਾਂ ਆ ਗਿਆ ਹੈ ਕਿ ਤੁਸੀਂ ਆਪਣੀ ਨੀਂਦ ਤੋਂ ਜਾਗੋ, ਕਿਉਂਕਿ ਸਾਡੀ ਮੁਕਤੀ ਹੁਣ ਉਸ ਸਮੇਂ ਦੇ ਨਾਲੋਂ ਨੇੜੇ ਹੈ ਜਦੋਂ ਅਸੀਂ ਪਹਿਲਾਂ ਵਿਸ਼ਵਾਸ ਕੀਤਾ ਸੀ।
12ਰਾਤ ਖ਼ਤਮ ਹੋਣ ਵਾਲੀ ਹੈ; ਦਿਨ ਲਗਭਗ ਚੜਨ ਵਾਲਾ ਹੈ। ਇਸ ਲਈ ਅਸੀਂ ਹਨੇਰੇ ਦੇ ਕੰਮਾਂ ਨੂੰ ਪਾਸੇ ਰੱਖੀਏ ਅਤੇ ਚਾਨਣ ਦੇ ਸ਼ਸਤ੍ਰ ਪਹਿਨ ਲਈਏ।
13ਸਾਡੇ ਸੁਭਾਅ ਚਾਨਣ ਦੇ ਅਨੁਸਾਰ ਹੋਣੇ ਚਾਹੀਦੇ ਹਨ, ਨਾ ਕਿ ਰੰਗ-ਰਲੀਆਂ, ਨਾ ਸ਼ਰਾਬੀ ਹੋਣ, ਨਾ ਵਿਭਚਾਰ ਅਤੇ ਨਾ ਬਦਚਲਣੀ, ਨਾ ਝਗੜੇ ਅਤੇ ਨਾ ਈਰਖਾ ਦੇ ਅਨੁਸਾਰ ਹੋਣ।
14ਪਰ ਪ੍ਰਭੂ ਯਿਸ਼ੂ ਮਸੀਹ ਨੂੰ ਪਹਿਨੋ ਅਤੇ ਸਰੀਰ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਦੀ ਇੱਛਾ ਨਾ ਰੱਖੋ।