1ਜੋ ਕੋਈ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਸ ਨੂੰ ਆਪਣੀ ਸੰਗਤ ਵਿੱਚ ਰਲਾ ਲਵੋ ਪਰ ਉਸ ਨਾਲ ਕਿਸੇ ਵੀ ਵਿਵਾਦੀ ਵਿਸ਼ਿਆਂ ਉੱਤੇ ਬਹਿਸ ਨਾ ਕਰੋ।
2ਉਦਾਹਰਣ ਦੇ ਲਈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਸਭ ਕੁਝ ਖਾਣਾ ਠੀਕ ਹੈ। ਪਰ ਦੂਜਾ ਵਿਅਕਤੀ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ ਸਿਰਫ ਸਬਜ਼ੀਆਂ ਹੀ ਖਾਏ।
3ਉਹ ਜੋ ਸਭ ਕੁਝ ਖਾਂਦਾ ਹੈ, ਉਸ ਨੂੰ ਨੀਵਾਂ ਨਾ ਸਮਝੇ ਜੋ ਸਭ ਕੁਝ ਨਹੀਂ ਖਾਂਦਾ; ਇਸੇ ਤਰ੍ਹਾਂ, ਜੋ ਸਭ ਕੁਝ ਨਹੀਂ ਖਾਂਦਾ, ਉਸ ਨੂੰ ਦੋਸ਼ ਨਾ ਲਾਉ ਜੋ ਸਭ ਕੁਝ ਖਾਂਦਾ ਹੈ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ।