ਰੋਮਿਆਂ 14

ਉਦਾਹਰਣ ਦੇ ਲਈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਸਭ ਕੁਝ ਖਾਣਾ ਠੀਕ ਹੈ। ਪਰ ਦੂਜਾ ਵਿਅਕਤੀ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ ਸਿਰਫ ਸਬਜ਼ੀਆਂ ਹੀ ਖਾਏ।

Romans 14:2 (UKJV) For one believes that he may eat all things: another, who is weak, eats herbs.

1ਜੋ ਕੋਈ ਵਿਸ਼ਵਾਸ ਵਿੱਚ ਕਮਜ਼ੋਰ ਹੈ, ਉਸ ਨੂੰ ਆਪਣੀ ਸੰਗਤ ਵਿੱਚ ਰਲਾ ਲਵੋ ਪਰ ਉਸ ਨਾਲ ਕਿਸੇ ਵੀ ਵਿਵਾਦੀ ਵਿਸ਼ਿਆਂ ਉੱਤੇ ਬਹਿਸ ਨਾ ਕਰੋ।

2ਉਦਾਹਰਣ ਦੇ ਲਈ, ਇੱਕ ਵਿਅਕਤੀ ਦਾ ਮੰਨਣਾ ਹੈ ਕਿ ਸਭ ਕੁਝ ਖਾਣਾ ਠੀਕ ਹੈ। ਪਰ ਦੂਜਾ ਵਿਅਕਤੀ ਜੋ ਵਿਸ਼ਵਾਸ ਵਿੱਚ ਕਮਜ਼ੋਰ ਹੈ ਸਿਰਫ ਸਬਜ਼ੀਆਂ ਹੀ ਖਾਏ।

3ਉਹ ਜੋ ਸਭ ਕੁਝ ਖਾਂਦਾ ਹੈ, ਉਸ ਨੂੰ ਨੀਵਾਂ ਨਾ ਸਮਝੇ ਜੋ ਸਭ ਕੁਝ ਨਹੀਂ ਖਾਂਦਾ; ਇਸੇ ਤਰ੍ਹਾਂ, ਜੋ ਸਭ ਕੁਝ ਨਹੀਂ ਖਾਂਦਾ, ਉਸ ਨੂੰ ਦੋਸ਼ ਨਾ ਲਾਉ ਜੋ ਸਭ ਕੁਝ ਖਾਂਦਾ ਹੈ ਕਿਉਂਕਿ ਪਰਮੇਸ਼ਵਰ ਨੇ ਉਸ ਨੂੰ ਪਹਿਲਾਂ ਹੀ ਸਵੀਕਾਰ ਕਰ ਲਿਆ ਹੈ।

4ਤੂੰ ਕਿਸੇ ਹੋਰ ਦੇ ਨੌਕਰਾਂ ਦੀ ਨਿੰਦਾ ਕਰਨ ਵਾਲਾ ਕੌਣ ਹੈ? ਉਹਨਾਂ ਦਾ ਆਪਣਾ ਮਾਲਕ ਨਿਆਂ ਕਰੇਗਾ ਕਿ ਉਹ ਖੜ੍ਹੇ ਹਨ ਜਾਂ ਡਿੱਗਦੇ ਹਨ ਅਤੇ ਪ੍ਰਭੂ ਦੀ ਸਹਾਇਤਾ ਨਾਲ, ਉਹ ਖੜ੍ਹੇ ਹੋਣਗੇ ਅਤੇ ਉਸ ਦੀ ਪ੍ਰਵਾਨਗੀ ਪ੍ਰਾਪਤ ਕਰਨਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.