17ਕਿਉਂਕਿ ਪਰਮੇਸ਼ਵਰ ਦਾ ਰਾਜ ਖਾਣ-ਪੀਣ ਦਾ ਵਿਸ਼ਾ ਨਹੀਂ ਹੈ, ਪਰ ਪਵਿੱਤਰ ਆਤਮਾ ਵਿੱਚ ਧਾਰਮਿਕਤਾ, ਸ਼ਾਂਤੀ ਅਤੇ ਅਨੰਦ ਦਾ ਵਿਸ਼ਾ ਹੈ,
18ਕਿਉਂਕਿ ਜੋ ਕੋਈ ਵੀ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ਵਰ ਨੂੰ ਪ੍ਰਸੰਨ ਕਰਦਾ ਹੈ ਅਤੇ ਮਨੁੱਖ ਦੀ ਵਡਿਆਈ ਪ੍ਰਾਪਤ ਕਰਦਾ ਹੈ।
19ਇਸ ਲਈ ਆਓ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਜੋ ਸ਼ਾਂਤੀ ਅਤੇ ਆਪਸੀ ਸੁਧਾਰ ਵੱਲ ਲੈ ਜਾਂਦੀ ਹੈ।
20ਭੋਜਨ ਦੀ ਖ਼ਾਤਰ ਪਰਮੇਸ਼ਵਰ ਦੇ ਕੰਮ ਨੂੰ ਨਾਸ਼ ਨਾ ਕਰੋ। ਸਾਰਾ ਭੋਜਨ ਸਾਫ਼ ਹੁੰਦਾ ਹੈ, ਪਰ ਕਿਸੇ ਵਿਅਕਤੀ ਦੁਆਰਾ ਕੁਝ ਵੀ ਖਾਣਾ ਗਲਤ ਹੈ ਜਿਸ ਕਾਰਨ ਕਿਸੇ ਹੋਰ ਨੂੰ ਠੋਕਰ ਲੱਗਦੀ ਹੈ।
21ਇਹ ਬਿਹਤਰ ਹੈ ਕਿ ਨਾ ਮਾਸ ਖਾਵੋ ਅਤੇ ਨਾ ਸ਼ਰਾਬ ਪੀਵੋ ਜਾਂ ਕੋਈ ਹੋਰ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਭਰਾ ਜਾਂ ਭੈਣ ਨੂੰ ਠੋਕਰ ਲੱਗੇ।