ਰੋਮਿਆਂ 14

ਇਹ ਬਿਹਤਰ ਹੈ ਕਿ ਨਾ ਮਾਸ ਖਾਵੋ ਅਤੇ ਨਾ ਸ਼ਰਾਬ ਪੀਵੋ ਜਾਂ ਕੋਈ ਹੋਰ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਭਰਾ ਜਾਂ ਭੈਣ ਨੂੰ ਠੋਕਰ ਲੱਗੇ।

Romans 14:21 (UKJV) It is good neither to eat flesh, nor to drink wine, nor any thing whereby your brother stumbles, or is offended, or is made weak.

19ਇਸ ਲਈ ਆਓ ਅਸੀਂ ਉਹ ਕਰਨ ਦੀ ਕੋਸ਼ਿਸ਼ ਕਰੀਏ ਜੋ ਸ਼ਾਂਤੀ ਅਤੇ ਆਪਸੀ ਸੁਧਾਰ ਵੱਲ ਲੈ ਜਾਂਦੀ ਹੈ।

20ਭੋਜਨ ਦੀ ਖ਼ਾਤਰ ਪਰਮੇਸ਼ਵਰ ਦੇ ਕੰਮ ਨੂੰ ਨਾਸ਼ ਨਾ ਕਰੋ। ਸਾਰਾ ਭੋਜਨ ਸਾਫ਼ ਹੁੰਦਾ ਹੈ, ਪਰ ਕਿਸੇ ਵਿਅਕਤੀ ਦੁਆਰਾ ਕੁਝ ਵੀ ਖਾਣਾ ਗਲਤ ਹੈ ਜਿਸ ਕਾਰਨ ਕਿਸੇ ਹੋਰ ਨੂੰ ਠੋਕਰ ਲੱਗਦੀ ਹੈ।

21ਇਹ ਬਿਹਤਰ ਹੈ ਕਿ ਨਾ ਮਾਸ ਖਾਵੋ ਅਤੇ ਨਾ ਸ਼ਰਾਬ ਪੀਵੋ ਜਾਂ ਕੋਈ ਹੋਰ ਅਜਿਹਾ ਕੰਮ ਨਾ ਕਰੋ ਜਿਸ ਨਾਲ ਤੁਹਾਡੇ ਭਰਾ ਜਾਂ ਭੈਣ ਨੂੰ ਠੋਕਰ ਲੱਗੇ।

22ਇਸ ਲਈ ਜੋ ਵੀ ਤੁਸੀਂ ਇਨ੍ਹਾਂ ਚੀਜ਼ਾਂ ਬਾਰੇ ਵਿਸ਼ਵਾਸ ਕਰਦੇ ਹੋ ਉਹ ਆਪਣੇ ਅਤੇ ਪਰਮੇਸ਼ਵਰ ਦੇ ਵਿੱਚ ਰੱਖੋ। ਧੰਨ ਹੈ ਉਹ ਜੋ ਆਪਣੀ ਜਾਂਚ ਕਰਦਾ ਹੈ ਅਤੇ ਆਪਣੀ ਨਿੰਦਾ ਨਹੀਂ ਕਰਦਾ।

23ਪਰ ਜਿਸ ਕਿਸੇ ਨੂੰ ਸ਼ੱਕ ਹੈ ਉਹ ਨਿੰਦਾ ਕਰਦਾ ਹੈ ਜੇ ਉਹ ਖਾਂਦੇ ਹਨ, ਕਿਉਂਕਿ ਉਹਨਾਂ ਦਾ ਖਾਣਾ ਵਿਸ਼ਵਾਸ ਤੋਂ ਨਹੀਂ ਹੈ; ਅਤੇ ਹਰ ਉਹ ਚੀਜ਼ ਜੋ ਵਿਸ਼ਵਾਸ ਤੋਂ ਨਹੀਂ ਆਉਂਦੀ ਪਾਪ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.