5ਇੱਕ ਵਿਅਕਤੀ ਇੱਕ ਦਿਨ ਨੂੰ ਦੂਜੇ ਦਿਨ ਨਾਲੋਂ ਵਧੇਰੇ ਪਵਿੱਤਰ ਸਮਝਦਾ ਹੈ; ਦੂਜੇ ਲੋਕ ਸੋਚਦੇ ਹਨ ਕਿ ਹਰ ਦਿਨ ਇੱਕੋ ਜਿਹਾ ਹੁੰਦਾ ਹੈ। ਉਹਨਾਂ ਵਿੱਚੋਂ ਹਰ ਇੱਕ ਨੂੰ ਆਪਣੇ ਮਨ ਵਿੱਚ ਪੂਰੀ ਤਰ੍ਹਾਂ ਵਿਸ਼ਵਾਸ ਹੋਣਾ ਚਾਹੀਦਾ ਹੈ।
6ਜਿਹੜਾ ਵੀ ਇੱਕ ਦਿਨ ਨੂੰ ਖਾਸ ਮੰਨਦਾ ਹੈ ਉਹ ਪ੍ਰਭੂ ਦੇ ਲਈ ਅਜਿਹਾ ਮੰਨਦਾ ਹੈ। ਇਸ ਤਰ੍ਹਾਂ ਜਿਹੜਾ ਵੀ ਮਾਸ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ, ਕਿਉਂਕਿ ਉਹ ਪਰਮੇਸ਼ਵਰ ਦਾ ਧੰਨਵਾਦ ਕਰਦੇ ਹਨ; ਅਤੇ ਜੋ ਕੋਈ ਇਸ ਤੋਂ ਦੂਰ ਰਹਿੰਦਾ ਹੈ ਉਹ ਪ੍ਰਭੂ ਦੇ ਲਈ ਕਰਦਾ ਹੈ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹੈ।
7ਕਿਉਂਕਿ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਜਿਉਂਦਾ, ਅਤੇ ਸਾਡੇ ਵਿੱਚੋਂ ਕੋਈ ਵੀ ਆਪਣੇ ਲਈ ਇਕੱਲਾ ਨਹੀਂ ਮਰਦਾ।
8ਜੇ ਅਸੀਂ ਜੀਉਂਦੇ ਹਾਂ, ਅਸੀਂ ਪ੍ਰਭੂ ਲਈ ਜੀਉਂਦੇ ਹਾਂ; ਅਤੇ ਜੇ ਅਸੀਂ ਮਰਦੇ ਹਾਂ, ਅਸੀਂ ਪ੍ਰਭੂ ਲਈ ਮਰਦੇ ਹਾਂ। ਇਸ ਲਈ, ਭਾਵੇਂ ਅਸੀਂ ਜਿਉਂਦੇ ਹਾਂ ਜਾਂ ਮਰਦੇ ਹਾਂ, ਅਸੀਂ ਪ੍ਰਭੂ ਦੇ ਹਾਂ।
9ਇਸੇ ਕਾਰਨ ਕਰਕੇ, ਮਸੀਹ ਮਰ ਗਿਆ ਅਤੇ ਜੀਉਂਦਾ ਹੋਇਆ ਤਾਂ ਜੋ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਵਾਂ ਦਾ ਪ੍ਰਭੂ ਹੋਵੇ।