15ਫਿਰ ਵੀ, ਮੈਂ ਤੁਹਾਨੂੰ ਦੁਬਾਰਾ ਯਾਦ ਕਰਾਉਣ ਲਈ ਕੁਝ ਵਿਸ਼ਿਆਂ ਉੱਤੇ ਹਿੰਮਤ ਨਾਲ ਲਿਖਿਆ ਹੈ। ਇਹ ਇਸ ਲਈ ਹੈ ਕਿਉਂਕਿ ਮੈਨੂੰ ਪਰਮੇਸ਼ਵਰ ਦੁਆਰਾ ਕਿਰਪਾ ਦਿੱਤੀ ਗਈ ਹੈ
16ਕਿ ਮੈਂ ਪਰਮੇਸ਼ਵਰ ਦੀ ਸਵਰਗੀ ਖੁਸ਼ਖ਼ਬਰੀ ਦੇ ਜਾਜਕ ਦੇ ਤੌਰ ਉੱਤੇ ਗ਼ੈਰ-ਯਹੂਦੀਆਂ ਲਈ ਮਸੀਹ ਯਿਸ਼ੂ ਦਾ ਸੇਵਕ ਹੋਵਾਂ, ਤਾਂ ਜੋ ਗ਼ੈਰ-ਯਹੂਦੀਆਂ ਦਾ ਚੜ੍ਹਾਇਆ ਜਾਣਾ ਪਵਿੱਤਰ ਆਤਮਾ ਦੇ ਵਸੀਲੇ ਨਾਲ ਪਵਿੱਤਰ ਬਣ ਕੇ ਸਵੀਕਾਰ ਹੋਵੇ।
17ਇਸ ਲਈ ਮੈਂ ਪਰਮੇਸ਼ਵਰ ਦੀ ਸੇਵਾ ਵਿੱਚ ਮਸੀਹ ਯਿਸ਼ੂ ਵਿੱਚ ਅਭਮਾਨ ਕਰਦਾ ਹਾਂ।
18ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਾਂਗਾ ਕਿ ਮਸੀਹ ਯਿਸ਼ੂ ਨੇ ਮੈਨੂੰ ਗ਼ੈਰ-ਯਹੂਦੀਆਂ ਦੇ ਲਈ ਚੁਣਿਆ ਹੈ ਤਾਂ ਜੋ ਮੇਰੇ ਪ੍ਰਚਾਰ ਦੁਆਰਾ ਮੈਂ ਗ਼ੈਰ-ਯਹੂਦੀਆਂ ਨੂੰ ਪਰਮੇਸ਼ਵਰ ਦੀ ਆਗਿਆ ਵਿੱਚ ਲੈ ਕੇ ਆਵਾਂ।
19ਇਹ ਸਭ ਚਿੰਨ੍ਹ ਅਤੇ ਚਮਤਕਾਰਾਂ ਨਾਲ ਜੋ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਦੁਆਰਾ ਹੈ। ਇਸ ਲਈ ਯੇਰੂਸ਼ਲੇਮ ਤੋਂ ਲੈ ਕੇ ਇੱਲੁਰਿਕੁਨ ਤੱਕ, ਮੈਂ ਮਸੀਹ ਦੀ ਖੁਸ਼ਖ਼ਬਰੀ ਦਾ ਪੂਰੀ ਤਰ੍ਹਾਂ ਐਲਾਨ ਕੀਤਾ ਹੈ।