17ਇਸ ਲਈ ਮੈਂ ਪਰਮੇਸ਼ਵਰ ਦੀ ਸੇਵਾ ਵਿੱਚ ਮਸੀਹ ਯਿਸ਼ੂ ਵਿੱਚ ਅਭਮਾਨ ਕਰਦਾ ਹਾਂ।
18ਮੈਂ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਬੋਲਾਂਗਾ ਕਿ ਮਸੀਹ ਯਿਸ਼ੂ ਨੇ ਮੈਨੂੰ ਗ਼ੈਰ-ਯਹੂਦੀਆਂ ਦੇ ਲਈ ਚੁਣਿਆ ਹੈ ਤਾਂ ਜੋ ਮੇਰੇ ਪ੍ਰਚਾਰ ਦੁਆਰਾ ਮੈਂ ਗ਼ੈਰ-ਯਹੂਦੀਆਂ ਨੂੰ ਪਰਮੇਸ਼ਵਰ ਦੀ ਆਗਿਆ ਵਿੱਚ ਲੈ ਕੇ ਆਵਾਂ।
19ਇਹ ਸਭ ਚਿੰਨ੍ਹ ਅਤੇ ਚਮਤਕਾਰਾਂ ਨਾਲ ਜੋ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਦੁਆਰਾ ਹੈ। ਇਸ ਲਈ ਯੇਰੂਸ਼ਲੇਮ ਤੋਂ ਲੈ ਕੇ ਇੱਲੁਰਿਕੁਨ ਤੱਕ, ਮੈਂ ਮਸੀਹ ਦੀ ਖੁਸ਼ਖ਼ਬਰੀ ਦਾ ਪੂਰੀ ਤਰ੍ਹਾਂ ਐਲਾਨ ਕੀਤਾ ਹੈ।
20ਮੇਰੀ ਹਮੇਸ਼ਾ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਰਹੀ ਹੈ ਜਿੱਥੇ ਮਸੀਹ ਨੂੰ ਨਹੀਂ ਜਾਣਿਆ ਜਾਂਦਾ ਸੀ, ਤਾਂ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਨਿਰਮਾਣ ਨਾ ਕਰਾਂ।
21ਸਗੋਂ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਉਹ ਵੇਖਣਗੇ, ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ।”