19ਇਹ ਸਭ ਚਿੰਨ੍ਹ ਅਤੇ ਚਮਤਕਾਰਾਂ ਨਾਲ ਜੋ ਪਰਮੇਸ਼ਵਰ ਦੇ ਆਤਮਾ ਦੀ ਸ਼ਕਤੀ ਦੁਆਰਾ ਹੈ। ਇਸ ਲਈ ਯੇਰੂਸ਼ਲੇਮ ਤੋਂ ਲੈ ਕੇ ਇੱਲੁਰਿਕੁਨ ਤੱਕ, ਮੈਂ ਮਸੀਹ ਦੀ ਖੁਸ਼ਖ਼ਬਰੀ ਦਾ ਪੂਰੀ ਤਰ੍ਹਾਂ ਐਲਾਨ ਕੀਤਾ ਹੈ।
20ਮੇਰੀ ਹਮੇਸ਼ਾ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਰਹੀ ਹੈ ਜਿੱਥੇ ਮਸੀਹ ਨੂੰ ਨਹੀਂ ਜਾਣਿਆ ਜਾਂਦਾ ਸੀ, ਤਾਂ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਨਿਰਮਾਣ ਨਾ ਕਰਾਂ।
21ਸਗੋਂ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਉਹ ਵੇਖਣਗੇ, ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ।”
22ਇਸੇ ਕਰਕੇ ਮੈਨੂੰ ਤੁਹਾਡੇ ਕੋਲ ਆਉਣ ਤੋਂ ਅਕਸਰ ਰੋਕਿਆ ਜਾਂਦਾ ਰਿਹਾ ਹੈ।
23ਪਰ ਹੁਣ ਜਦੋਂ ਕਿ ਇਨ੍ਹਾਂ ਖੇਤਰਾਂ ਵਿੱਚ ਮੇਰੇ ਲਈ ਕੰਮ ਕਰਨ ਲਈ ਕੋਈ ਹੋਰ ਜਗ੍ਹਾ ਨਹੀਂ ਹੈ, ਅਤੇ ਜਦੋਂ ਕਿ ਮੈਂ ਤੁਹਾਨੂੰ ਮਿਲਣ ਲਈ ਕਈ ਸਾਲਾਂ ਤੋਂ ਤਰਸ ਰਿਹਾ ਹਾਂ।