ਰੋਮਿਆਂ 15

ਇਸੇ ਕਰਕੇ ਮੈਨੂੰ ਤੁਹਾਡੇ ਕੋਲ ਆਉਣ ਤੋਂ ਅਕਸਰ ਰੋਕਿਆ ਜਾਂਦਾ ਰਿਹਾ ਹੈ।

Romans 15:22 (UKJV) For which cause also I have been much hindered from coming to you.

20ਮੇਰੀ ਹਮੇਸ਼ਾ ਖੁਸ਼ਖ਼ਬਰੀ ਦਾ ਪ੍ਰਚਾਰ ਕਰਨ ਦੀ ਇੱਛਾ ਰਹੀ ਹੈ ਜਿੱਥੇ ਮਸੀਹ ਨੂੰ ਨਹੀਂ ਜਾਣਿਆ ਜਾਂਦਾ ਸੀ, ਤਾਂ ਜੋ ਮੈਂ ਕਿਸੇ ਹੋਰ ਦੀ ਨੀਂਹ ਉੱਤੇ ਨਿਰਮਾਣ ਨਾ ਕਰਾਂ।

21ਸਗੋਂ, ਜਿਵੇਂ ਕਿ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜਿਨ੍ਹਾਂ ਨੂੰ ਉਸ ਦੇ ਬਾਰੇ ਨਹੀਂ ਦੱਸਿਆ ਗਿਆ ਸੀ ਉਹ ਵੇਖਣਗੇ, ਅਤੇ ਜਿਨ੍ਹਾਂ ਨੇ ਨਹੀਂ ਸੁਣਿਆ ਉਹ ਸਮਝਣਗੇ।”

22ਇਸੇ ਕਰਕੇ ਮੈਨੂੰ ਤੁਹਾਡੇ ਕੋਲ ਆਉਣ ਤੋਂ ਅਕਸਰ ਰੋਕਿਆ ਜਾਂਦਾ ਰਿਹਾ ਹੈ।

23ਪਰ ਹੁਣ ਜਦੋਂ ਕਿ ਇਨ੍ਹਾਂ ਖੇਤਰਾਂ ਵਿੱਚ ਮੇਰੇ ਲਈ ਕੰਮ ਕਰਨ ਲਈ ਕੋਈ ਹੋਰ ਜਗ੍ਹਾ ਨਹੀਂ ਹੈ, ਅਤੇ ਜਦੋਂ ਕਿ ਮੈਂ ਤੁਹਾਨੂੰ ਮਿਲਣ ਲਈ ਕਈ ਸਾਲਾਂ ਤੋਂ ਤਰਸ ਰਿਹਾ ਹਾਂ।

24ਇਹ ਮੇਰੇ ਲਈ ਸੰਭਵ ਹੋਵੇਗਾ ਜਦੋਂ ਮੈਂ ਸਪੇਨ ਜਾਵਾਂਗਾ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਜਾਂਦੇ ਸਮੇਂ ਮਿਲੋਗੇ ਅਤੇ ਕੁਝ ਸਮੇਂ ਲਈ ਤੁਹਾਡੀ ਸੰਗਤੀ ਦਾ ਆਨੰਦ ਲਵਾਂਗਾ ਅਤੇ ਤੁਹਾਡੀ ਸਹਾਇਤਾ ਪ੍ਰਾਪਤ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.