ਰੋਮਿਆਂ 16

ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ। ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾ ਵਿਅਕਤੀ ਸੀ।

Romans 16:5 (UKJV) Likewise greet the church that is in their house. Salute my well-beloved Epaenetus, who is the first- fruits of Achaia unto Christ.

3ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਜੋ ਮਸੀਹ ਯਿਸ਼ੂ ਵਿੱਚ ਮੇਰੇ ਸਹਿ-ਕਰਮੀ ਹਨ।

4ਉਹਨਾਂ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਨਾ ਸਿਰਫ ਮੈਂ ਬਲਕਿ ਗ਼ੈਰ-ਯਹੂਦੀਆਂ ਦੀ ਸਾਰੀਆਂ ਕਲੀਸਿਆਵਾਂ ਉਹਨਾਂ ਦਾ ਧੰਨਵਾਦੀ ਕਰਦੀਆਂ ਹਨ।

5ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ। ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾ ਵਿਅਕਤੀ ਸੀ।

6ਮਰਿਯਮ ਨੂੰ ਸੁੱਖ-ਸਾਂਦ, ਜਿਸ ਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।

7ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.