2ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਸ ਨੂੰ ਪ੍ਰਭੂ ਵਿੱਚ ਸਵੀਕਾਰ ਕਰੋ ਜਿਵੇਂ ਸੰਤਾਂ ਦੇ ਕਰਨ ਦੇ ਜੋਗ ਹੈ। ਉਸ ਦੀ ਹਰ ਤਰ੍ਹਾਂ ਦੇ ਨਾਲ ਮਦਦ ਕਰੋ, ਕਿਉਂਕਿ ਉਸ ਨੇ ਮੇਰੇ ਸਮੇਤ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ।
3ਪਰਿਸਕਾ ਅਤੇ ਅਕੂਲਾ ਨੂੰ ਸੁੱਖ-ਸਾਂਦ ਜੋ ਮਸੀਹ ਯਿਸ਼ੂ ਵਿੱਚ ਮੇਰੇ ਸਹਿ-ਕਰਮੀ ਹਨ।
4ਉਹਨਾਂ ਨੇ ਮੇਰੇ ਲਈ ਆਪਣੀ ਜਾਨ ਜੋਖਮ ਵਿੱਚ ਪਾਈ ਨਾ ਸਿਰਫ ਮੈਂ ਬਲਕਿ ਗ਼ੈਰ-ਯਹੂਦੀਆਂ ਦੀ ਸਾਰੀਆਂ ਕਲੀਸਿਆਵਾਂ ਉਹਨਾਂ ਦਾ ਧੰਨਵਾਦੀ ਕਰਦੀਆਂ ਹਨ।
5ਉਸ ਕਲੀਸਿਆ ਨੂੰ ਵੀ ਸੁੱਖ-ਸਾਂਦ ਜੋ ਉਹਨਾਂ ਦੇ ਘਰ ਮਿਲਦੇ ਹਨ। ਮੇਰੇ ਪਿਆਰੇ ਮਿੱਤਰ ਇਪੈਨੇਤੁਸ ਨੂੰ ਨਮਸਕਾਰ ਕਰੋ, ਜੋ ਏਸ਼ੀਆ ਦੇ ਪ੍ਰਾਂਤ ਵਿੱਚ ਮਸੀਹ ਵਿੱਚ ਆਉਣ ਵਾਲਾ ਪਹਿਲਾ ਵਿਅਕਤੀ ਸੀ।
6ਮਰਿਯਮ ਨੂੰ ਸੁੱਖ-ਸਾਂਦ, ਜਿਸ ਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।