6ਮਰਿਯਮ ਨੂੰ ਸੁੱਖ-ਸਾਂਦ, ਜਿਸ ਨੇ ਤੁਹਾਡੇ ਲਈ ਬਹੁਤ ਸਖ਼ਤ ਮਿਹਨਤ ਕੀਤੀ ਹੈ।
7ਅੰਦਰੁਨਿਕੁਸ ਅਤੇ ਯੂਨਿਆਸ ਨੂੰ ਸੁੱਖ-ਸਾਂਦ, ਮੇਰੇ ਸਾਥੀ ਯਹੂਦੀ ਜੋ ਮੇਰੇ ਨਾਲ ਜੇਲ੍ਹ ਵਿੱਚ ਹਨ। ਉਹ ਰਸੂਲਾਂ ਵਿੱਚ ਉੱਤਮ ਹਨ, ਅਤੇ ਉਹ ਮੇਰੇ ਤੋਂ ਪਹਿਲਾਂ ਮਸੀਹ ਵਿੱਚ ਸਨ।
8ਅੰਪਲਿਯਾਤੁਸ ਨੂੰ ਸੁੱਖ-ਸਾਂਦ, ਪ੍ਰਭੂ ਵਿੱਚ ਮੇਰੇ ਪਿਆਰੇ ਮਿੱਤਰ ਨੂੰ।
9ਉਰਬਾਨੁਸ, ਮਸੀਹ ਵਿੱਚ ਸਾਡੇ ਸਹਿ-ਕਰਮੀ ਅਤੇ ਮੇਰੇ ਪਿਆਰੇ ਮਿੱਤਰ ਸਤਾਖੁਸ ਨੂੰ ਸੁੱਖ-ਸਾਂਦ।
10ਅਪਿੱਲੇਸ ਨੂੰ ਸੁੱਖ-ਸਾਂਦ, ਜਿਨ੍ਹਾਂ ਦੀ ਮਸੀਹ ਪ੍ਰਤੀ ਵਫ਼ਾਦਾਰੀ ਪਰਖੀ ਗਈ ਹੈ। ਉਹਨਾਂ ਲੋਕਾਂ ਨੂੰ ਸੁੱਖ-ਸਾਂਦ ਜੋ ਅਰਿਸਤੁਬੂਲੁਸ ਦੇ ਪਰਿਵਾਰ ਨਾਲ ਸੰਬੰਧਿਤ ਹਨ।