9ਹਰ ਇੱਕ ਮਨੁੱਖ ਲਈ ਕਸ਼ਟ ਅਤੇ ਬਿਪਤਾ ਹੋਵੇਗੀ: ਜਿਹੜਾ ਬੁਰਾਈ ਕਰਦਾ ਹੈ, ਪਹਿਲਾਂ ਯਹੂਦੀ ਲਈ ਅਤੇ ਫਿਰ ਗ਼ੈਰ-ਯਹੂਦੀ ਲਈ।
10ਪਰ ਹਰ ਉਹ ਵਿਅਕਤੀ ਲਈ ਜੋ ਭਲਾਈ ਕਰਦਾ ਹੈ ਉਹ ਮਹਿਮਾ, ਸਤਿਕਾਰ ਅਤੇ ਸ਼ਾਂਤੀ ਪ੍ਰਾਪਤ ਕਰੇਗਾ: ਪਹਿਲਾਂ ਯਹੂਦੀ ਲਈ, ਫਿਰ ਗ਼ੈਰ-ਯਹੂਦੀ ਲਈ।
11ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ।
12ਹਰ ਕੋਈ ਜੋ ਬਿਵਸਥਾ ਤੋਂ ਬਿਨ੍ਹਾ ਪਾਪ ਕਰਦਾ ਹੈ, ਉਹ ਵੀ ਬਿਵਸਥਾ ਤੋਂ ਬਿਨ੍ਹਾ ਹੀ ਨਾਸ਼ ਹੋ ਜਾਵੇਗਾ, ਅਤੇ ਹਰ ਉਹ ਵਿਅਕਤੀ ਜੋ ਬਿਵਸਥਾ ਦੇ ਅਧੀਨ ਪਾਪ ਕਰਦਾ ਹੈ, ਬਿਵਸਥਾ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ।
13ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ।