ਰੋਮਿਆਂ 2

ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ।

Romans 2:13 (UKJV) (For not the hearers of the law are just before God, but the doers of the law shall be justified.

11ਕਿਉਂਕਿ ਪਰਮੇਸ਼ਵਰ ਪੱਖਪਾਤ ਨਹੀਂ ਕਰਦੇ ਹਨ।

12ਹਰ ਕੋਈ ਜੋ ਬਿਵਸਥਾ ਤੋਂ ਬਿਨ੍ਹਾ ਪਾਪ ਕਰਦਾ ਹੈ, ਉਹ ਵੀ ਬਿਵਸਥਾ ਤੋਂ ਬਿਨ੍ਹਾ ਹੀ ਨਾਸ਼ ਹੋ ਜਾਵੇਗਾ, ਅਤੇ ਹਰ ਉਹ ਵਿਅਕਤੀ ਜੋ ਬਿਵਸਥਾ ਦੇ ਅਧੀਨ ਪਾਪ ਕਰਦਾ ਹੈ, ਬਿਵਸਥਾ ਦੁਆਰਾ ਉਸ ਦਾ ਨਿਆਂ ਕੀਤਾ ਜਾਵੇਗਾ।

13ਇਹ ਉਹ ਲੋਕ ਨਹੀਂ ਹਨ ਜੋ ਬਿਵਸਥਾ ਨੂੰ ਸੁਣਦੇ ਹਨ, ਜਿਹੜੇ ਪਰਮੇਸ਼ਵਰ ਦੀ ਨਿਹਚਾ ਵਿੱਚ ਧਰਮੀ ਹਨ, ਪਰ ਇਹ ਉਹ ਲੋਕ ਹਨ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ ਅਤੇ ਉਹਨਾਂ ਨੂੰ ਧਰਮੀ ਠਹਿਰਾਇਆ ਜਾਂਦਾ ਹੈ।

14ਜਦ ਕਿ ਪਰਾਈਆਂ ਕੌਮਾਂ ਕੋਲ ਬਿਵਸਥਾ ਨਹੀਂ ਹੈ, ਪਰ ਉਹ ਕੁਦਰਤੀ ਤੌਰ ਤੇ ਉਹ ਕੰਮ ਕਰਦੇ ਹਨ ਜੋ ਬਿਵਸਥਾ ਵਿੱਚ ਹਨ, ਭਾਵੇਂ ਉਹਨਾਂ ਕੋਲ ਬਿਵਸਥਾ ਨਹੀਂ ਹੈ ਉਹ ਆਪਣੇ ਆਪ ਵਿੱਚ ਇੱਕ ਬਿਵਸਥਾ ਹਨ।

15ਇਸ ਦੇ ਦੁਆਰਾ ਇਹ ਪ੍ਰਗਟ ਹੁੰਦਾ ਹੈ ਕਿ ਬਿਵਸਥਾ ਉਹਨਾਂ ਦੇ ਦਿਲਾਂ ਤੇ ਲਿਖੀ ਹੋਈ ਹੈ, ਉਹਨਾਂ ਦੇ ਜ਼ਮੀਰ ਵੀ ਗਵਾਹੀ ਦਿੰਦੇ ਹਨ, ਅਤੇ ਉਹਨਾਂ ਦੇ ਵਿਚਾਰ ਕਈ ਵਾਰ ਉਹਨਾਂ ਨੂੰ ਆਪੋ ਵਿੱਚ ਦੋਸ਼ੀ ਤੇ ਨਿਰਦੋਸ਼ੀ ਠਹਿਰਾਉਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.