1ਤਾਂ ਫਿਰ ਯਹੂਦੀ ਹੋਣ ਦਾ ਕੀ ਫ਼ਾਇਦਾ ਹੈ ਜਾਂ ਸੁੰਨਤ ਦਾ ਕੀ ਲਾਭ ਹੈ?
2ਹਰ ਤਰੀਕੇ ਨਾਲ ਬਹੁਤ ਸਾਰੇ ਫਾਇਦੇ ਹਨ! ਸਭ ਤੋਂ ਪਹਿਲਾਂ, ਯਹੂਦੀਆਂ ਨੂੰ ਪਰਮੇਸ਼ਵਰ ਦੇ ਵਚਨ ਦਿੱਤੇ ਗਏ ਹਨ।
3ਇਹ ਸੱਚ ਹੈ ਕਿ ਉਹਨਾਂ ਵਿਚੋਂ ਕੁਝ ਯਹੂਦੀਆਂ ਨੇ ਵਿਸ਼ਵਾਸ ਨਹੀਂ ਕੀਤਾ; ਪਰ ਜੇ ਉਹ ਅਵਿਸ਼ਵਾਸੀ ਸਨ, ਕੀ ਇਸ ਦਾ ਮਤਲਬ ਇਹ ਹੈ ਕਿ ਪਰਮੇਸ਼ਵਰ ਵੀ ਵਫ਼ਾਦਾਰ ਨਹੀਂ ਹੈ?
4ਬਿਲਕੁਲ ਨਹੀਂ! ਪਰਮੇਸ਼ਵਰ ਸੱਚਾ ਹੋਵੇ ਅਤੇ ਹਰ ਇਨਸਾਨ ਝੂਠਾ ਹੋਵੇ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ: “ਤਾਂ ਜੋ ਤੁਸੀਂ ਬੋਲਣ ਵੇਲੇ ਸਹੀ ਸਿੱਧ ਹੋ ਸਕੋ ਅਤੇ ਜਦੋਂ ਤੁਸੀਂ ਨਿਆਂ ਕਰੋ ਤਾਂ ਜਿੱਤ ਪ੍ਰਾਪਤ ਕਰੋ।”