28ਕਿਉਂ ਜੋ ਅਸੀਂ ਮੰਨਦੇ ਹਾਂ ਕਿ ਇੱਕ ਵਿਅਕਤੀ ਬਿਵਸਥਾ ਦੇ ਕੰਮਾਂ ਤੋਂ ਇਲਾਵਾ ਵਿਸ਼ਵਾਸ ਦੁਆਰਾ ਧਰਮੀ ਬਣਾਇਆ ਜਾਦਾਂ ਹੈ।
29ਕੀ ਪਰਮੇਸ਼ਵਰ ਸਿਰਫ ਯਹੂਦੀਆਂ ਦਾ ਪਰਮੇਸ਼ਵਰ ਹੈ? ਕੀ ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਨਹੀਂ ਹੈ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਹੈ।
30ਸਿਰਫ ਇੱਕ ਹੀ ਪਰਮੇਸ਼ਵਰ ਹੈ, ਜੋ ਸੁੰਨਤ ਵਾਲਿਆਂ ਨੂੰ ਵੀ ਨਿਹਚਾ ਦੁਆਰਾ ਅਤੇ ਅਸੁੰਨਤ ਕੀਤੇ ਹੋਏ ਨੂੰ ਵੀ ਉਸੇ ਨਿਹਚਾ ਦੁਆਰਾ ਧਰਮੀ ਠਹਿਰਾਵੇਗਾ।
31ਤਾਂ ਫਿਰ ਕੀ ਅਸੀਂ ਇਸ ਨਿਹਚਾ ਦੁਆਰਾ ਬਿਵਸਥਾ ਨੂੰ ਖਤਮ ਕਰ ਦਿੰਦੇ ਹਾਂ? ਬਿਲਕੁਲ ਨਹੀਂ! ਇਸ ਦੀ ਬਜਾਏ, ਅਸੀਂ ਬਿਵਸਥਾ ਦੀ ਪਾਲਣਾ ਕਰਦੇ ਹਾਂ।