26ਪਰਮੇਸ਼ਵਰ ਨੇ ਇਹ ਧਾਰਮਿਕਤਾ ਨੂੰ ਇਸ ਸਮੇਂ ਵਿੱਚ ਦਿਖਾਉਣ ਲਈ ਕੀਤਾ, ਤਾਂ ਜੋ ਉਹ ਵਿਅਕਤੀ ਜੋ ਯਿਸ਼ੂ ਵਿੱਚ ਵਿਸ਼ਵਾਸ ਰੱਖਦਾ ਹੈ ਪਰਮੇਸ਼ਵਰ ਉਸ ਨੂੰ ਧਰਮੀ ਠਹਿਰਾਉਂਦਾ ਹੈ।
27ਤਾਂ ਕੀ ਫਿਰ ਅਸੀਂ ਕਿਸੇ ਤੇ ਘਮੰਡ ਕਰ ਸਕਦੇ ਹਾਂ? ਕਿਸੇ ਤੇ ਵੀ ਨਹੀਂ। ਬਿਵਸਥਾ ਦੇ ਅਨੁਸਾਰ ਕਰਮ ਜ਼ਰੂਰੀ ਹੈ? ਨਹੀਂ, ਸਗੋਂ ਬਿਵਸਥਾ ਤਾਂ ਵਿਸ਼ਵਾਸ ਦੀ ਮੰਗ ਕਰਦੀ ਹੈ।
28ਕਿਉਂ ਜੋ ਅਸੀਂ ਮੰਨਦੇ ਹਾਂ ਕਿ ਇੱਕ ਵਿਅਕਤੀ ਬਿਵਸਥਾ ਦੇ ਕੰਮਾਂ ਤੋਂ ਇਲਾਵਾ ਵਿਸ਼ਵਾਸ ਦੁਆਰਾ ਧਰਮੀ ਬਣਾਇਆ ਜਾਦਾਂ ਹੈ।
29ਕੀ ਪਰਮੇਸ਼ਵਰ ਸਿਰਫ ਯਹੂਦੀਆਂ ਦਾ ਪਰਮੇਸ਼ਵਰ ਹੈ? ਕੀ ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਨਹੀਂ ਹੈ? ਹਾਂ, ਉਹ ਪਰਾਈਆਂ ਕੌਮਾਂ ਦਾ ਵੀ ਪਰਮੇਸ਼ਵਰ ਹੈ।
30ਸਿਰਫ ਇੱਕ ਹੀ ਪਰਮੇਸ਼ਵਰ ਹੈ, ਜੋ ਸੁੰਨਤ ਵਾਲਿਆਂ ਨੂੰ ਵੀ ਨਿਹਚਾ ਦੁਆਰਾ ਅਤੇ ਅਸੁੰਨਤ ਕੀਤੇ ਹੋਏ ਨੂੰ ਵੀ ਉਸੇ ਨਿਹਚਾ ਦੁਆਰਾ ਧਰਮੀ ਠਹਿਰਾਵੇਗਾ।