4ਬਿਲਕੁਲ ਨਹੀਂ! ਪਰਮੇਸ਼ਵਰ ਸੱਚਾ ਹੋਵੇ ਅਤੇ ਹਰ ਇਨਸਾਨ ਝੂਠਾ ਹੋਵੇ। ਜਿਵੇਂ ਕਿ ਇਹ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਗਿਆ ਹੈ: “ਤਾਂ ਜੋ ਤੁਸੀਂ ਬੋਲਣ ਵੇਲੇ ਸਹੀ ਸਿੱਧ ਹੋ ਸਕੋ ਅਤੇ ਜਦੋਂ ਤੁਸੀਂ ਨਿਆਂ ਕਰੋ ਤਾਂ ਜਿੱਤ ਪ੍ਰਾਪਤ ਕਰੋ।”
5ਪਰ ਜੇ ਸਾਡੀ ਬੁਰਾਈ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ, ਤਾਂ ਅਸੀਂ ਕੀ ਕਹਾਂਗੇ? ਕੀ ਪਰਮੇਸ਼ਵਰ ਸਾਡੇ ਉੱਤੇ ਆਪਣਾ ਕ੍ਰੋਧ ਲਿਆਉਣ ਵਿੱਚ ਅਧਰਮੀ ਹੈ (ਮੈਂ ਮਨੁੱਖੀ ਨਜ਼ਰੀਏ ਨਾਲ ਗੱਲ ਕਰ ਰਿਹਾ ਹਾਂ।)
6ਬਿਲਕੁਲ ਨਹੀਂ! ਜੇ ਅਜਿਹਾ ਹੁੰਦਾ ਤਾਂ ਪਰਮੇਸ਼ਵਰ ਦੁਨੀਆਂ ਦਾ ਨਿਆਂ ਕਿਵੇਂ ਕਰ ਸਕਦੇ ਹਨ?
7ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, “ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?”
8ਅਤੇ ਕੁਝ ਲੋਕ ਇਹ ਕਹਿੰਦੇ ਹੋਏ ਵੀ ਸਾਡੀ ਨਿੰਦਿਆ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਜਿੰਨਾ ਅਸੀਂ ਪਾਪ ਕਰਦੇ ਹਾਂ ਉੱਨਾ ਹੀ ਚੰਗਾ!” ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹਨਾਂ ਦੇ ਲਈ ਸਜ਼ਾ ਹੀ ਠੀਕ ਹੈ।