ਰੋਮਿਆਂ 3

ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, “ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?”

Romans 3:7 (UKJV) For if the truth of God has more abounded through my lie unto his glory; why yet am I also judged as a sinner?

5ਪਰ ਜੇ ਸਾਡੀ ਬੁਰਾਈ ਪਰਮੇਸ਼ਵਰ ਦੀ ਧਾਰਮਿਕਤਾ ਨੂੰ ਪ੍ਰਗਟ ਕਰਦੀ, ਤਾਂ ਅਸੀਂ ਕੀ ਕਹਾਂਗੇ? ਕੀ ਪਰਮੇਸ਼ਵਰ ਸਾਡੇ ਉੱਤੇ ਆਪਣਾ ਕ੍ਰੋਧ ਲਿਆਉਣ ਵਿੱਚ ਅਧਰਮੀ ਹੈ (ਮੈਂ ਮਨੁੱਖੀ ਨਜ਼ਰੀਏ ਨਾਲ ਗੱਲ ਕਰ ਰਿਹਾ ਹਾਂ।)

6ਬਿਲਕੁਲ ਨਹੀਂ! ਜੇ ਅਜਿਹਾ ਹੁੰਦਾ ਤਾਂ ਪਰਮੇਸ਼ਵਰ ਦੁਨੀਆਂ ਦਾ ਨਿਆਂ ਕਿਵੇਂ ਕਰ ਸਕਦੇ ਹਨ?

7ਕੋਈ ਸ਼ਾਇਦ ਬਹਿਸ ਕਰ ਸਕਦਾ ਹੈ, “ਜੇ ਮੇਰਾ ਝੂਠ ਪਰਮੇਸ਼ਵਰ ਦੀ ਸੱਚਾਈ ਨੂੰ ਵਧਾਉਂਦਾ ਹੈ ਅਤੇ ਇਸ ਤਰ੍ਹਾਂ ਉਸ ਦੀ ਮਹਿਮਾ ਨੂੰ ਵਧਾਉਂਦਾ ਹੈ, ਤਾਂ ਮੈਨੂੰ ਅਜੇ ਵੀ ਪਾਪੀ ਸਮਝ ਕੇ ਨਿੰਦਿਆ ਕਿਉਂ ਜਾਂਦਾ ਹੈ?”

8ਅਤੇ ਕੁਝ ਲੋਕ ਇਹ ਕਹਿੰਦੇ ਹੋਏ ਵੀ ਸਾਡੀ ਨਿੰਦਿਆ ਕਰਦੇ ਹਨ ਕਿ ਅਸੀਂ ਕਹਿੰਦੇ ਹਾਂ, “ਜਿੰਨਾ ਅਸੀਂ ਪਾਪ ਕਰਦੇ ਹਾਂ ਉੱਨਾ ਹੀ ਚੰਗਾ!” ਜੋ ਲੋਕ ਅਜਿਹੀਆਂ ਗੱਲਾਂ ਕਹਿੰਦੇ ਹਨ ਉਹਨਾਂ ਦੇ ਲਈ ਸਜ਼ਾ ਹੀ ਠੀਕ ਹੈ।

9ਇਸ ਦਾ ਅਰਥ ਕੀ ਹੋਇਆ ਫਿਰ? ਕੀ ਅਸੀਂ ਯਹੂਦੀ ਦੂਜਿਆਂ ਨਾਲੋਂ ਚੰਗੇ ਹਾਂ? ਨਹੀਂ ਬਿਲਕੁਲ ਵੀ ਨਹੀਂ! ਅਸੀਂ ਪਹਿਲਾਂ ਹੀ ਦੱਸਿਆ ਹੈ ਕਿ ਸਾਰੇ ਲੋਕ, ਚਾਹੇ ਯਹੂਦੀ ਹੋਣ ਜਾਂ ਗ਼ੈਰ-ਯਹੂਦੀ, ਸਭ ਪਾਪ ਦੇ ਅਧੀਨ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.