ਰੋਮਿਆਂ 4

ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਜਿਵੇਂ ਅਬਰਾਹਾਮ ਨੇ ਰੱਖਿਆ ਸੀ।

Romans 4:12 (UKJV) And the father of circumcision to them who are not of the circumcision only, but who also walk in the steps of that faith of our father Abraham, which he had being yet uncircumcised.

10ਫਿਰ ਇਹ ਕਿਵੇਂ ਹੋ ਸਕਦਾ ਕਿ ਅਬਰਾਹਾਮ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਧਰਮੀ ਠਹਿਰਾਇਆ ਗਿਆ ਸੀ ਜਾਂ ਬਾਅਦ ਵਿੱਚ? ਪਰ ਇਹ ਗੱਲ ਸਾਫ਼ ਹੈ ਕਿ ਪਰਮੇਸ਼ਵਰ ਨੇ ਅਬਰਾਹਾਮ ਨੂੰ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਸਵੀਕਾਰ ਲਿਆ ਸੀ!

11ਅਤੇ ਅਬਰਾਹਾਮ ਦੀ ਸੁੰਨਤ ਇੱਕ ਨਿਸ਼ਾਨੀ ਸੀ ਅਤੇ ਧਾਰਮਿਕਤਾ ਦੀ ਮੋਹਰ ਵਜੋਂ ਹੋਈ, ਕਿ ਅਬਰਾਹਾਮ ਪਹਿਲਾਂ ਹੀ ਨਿਹਚਾ ਕਰਦਾ ਸੀ ਇਸ ਲਈ ਅਬਰਾਹਾਮ ਉਹਨਾਂ ਲੋਕਾਂ ਦਾ ਆਤਮਿਕ ਪਿਤਾ ਹੈ ਜਿਨ੍ਹਾਂ ਦਾ ਵਿਸ਼ਵਾਸ ਪਰਮੇਸ਼ਵਰ ਉੱਤੇ ਹੈ ਪਰ ਸੁੰਨਤ ਨਹੀਂ ਕੀਤੀ ਗਈ ਤਾਂ ਜੋ ਉਹ ਉਹਨਾਂ ਨੂੰ ਧਰਮੀ ਠਹਿਰਾ ਸਕਣ।

12ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਜਿਵੇਂ ਅਬਰਾਹਾਮ ਨੇ ਰੱਖਿਆ ਸੀ।

13ਉਸ ਵਾਅਦੇ ਦੇ ਅਧਾਰ ਤੇ ਪਰਮੇਸ਼ਵਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਇਹ ਵਾਅਦਾ ਕੀਤਾ ਕਿ ਉਹ ਦੁਨੀਆਂ ਦੇ ਵਾਰਸ ਬਣਨਗੇ, ਪਰ ਇਹ ਵਾਅਦਾ ਅਬਰਾਹਾਮ ਦੇ ਬਿਵਸਥਾ ਨੂੰ ਮੰਨਣ ਨਾਲ ਨਹੀਂ, ਸਗੋਂ ਵਿਸ਼ਵਾਸ ਦੁਆਰਾ ਆਉਂਦੀ ਧਾਰਮਿਕਤਾ ਦੇ ਨਾਲ ਪੂਰਾ ਹੋਇਆ ਹੈ।

14ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.