ਰੋਮਿਆਂ 4

ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ।

Romans 4:14 (UKJV) For if they which are of the law be heirs, faith is made void, and the promise made of no effect:

12ਅਤੇ ਅਬਰਾਹਾਮ ਉਹਨਾਂ ਲੋਕਾਂ ਦੇ ਆਤਮਿਕ ਪਿਤਾ ਵੀ ਹਨ ਜਿਨ੍ਹਾਂ ਦੀ ਸੁੰਨਤ ਕੀਤੀ ਗਈ ਹੈ, ਪਰ ਸਿਰਫ ਤਾਂ ਹੀ ਜੇ ਉਹ ਅਬਰਾਹਾਮ ਦੀ ਸੁੰਨਤ ਤੋਂ ਪਹਿਲਾਂ ਉਸ ਤਰ੍ਹਾਂ ਦਾ ਵਿਸ਼ਵਾਸ ਰੱਖਦੇ ਜਿਵੇਂ ਅਬਰਾਹਾਮ ਨੇ ਰੱਖਿਆ ਸੀ।

13ਉਸ ਵਾਅਦੇ ਦੇ ਅਧਾਰ ਤੇ ਪਰਮੇਸ਼ਵਰ ਨੇ ਅਬਰਾਹਾਮ ਅਤੇ ਉਸ ਦੀ ਸੰਤਾਨ ਨਾਲ ਇਹ ਵਾਅਦਾ ਕੀਤਾ ਕਿ ਉਹ ਦੁਨੀਆਂ ਦੇ ਵਾਰਸ ਬਣਨਗੇ, ਪਰ ਇਹ ਵਾਅਦਾ ਅਬਰਾਹਾਮ ਦੇ ਬਿਵਸਥਾ ਨੂੰ ਮੰਨਣ ਨਾਲ ਨਹੀਂ, ਸਗੋਂ ਵਿਸ਼ਵਾਸ ਦੁਆਰਾ ਆਉਂਦੀ ਧਾਰਮਿਕਤਾ ਦੇ ਨਾਲ ਪੂਰਾ ਹੋਇਆ ਹੈ।

14ਜੇ ਪਰਮੇਸ਼ਵਰ ਦਾ ਵਾਅਦਾ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਬਿਵਸਥਾ ਦੀ ਪਾਲਣਾ ਕਰਦੇ ਹਨ, ਤਾਂ ਵਿਸ਼ਵਾਸ ਵਿਅਰਥ ਹੈ ਅਤੇ ਵਾਅਦਾ ਬੇਕਾਰ ਹੈ।

15ਕਿਉਂਕਿ ਬਿਵਸਥਾ ਪਰਮੇਸ਼ਵਰ ਦੇ ਕ੍ਰੋਧ ਨੂੰ ਲਿਆਉਂਦੀ ਹੈ। ਅਤੇ ਜਿੱਥੇ ਕੋਈ ਕਾਨੂੰਨ ਨਹੀਂ ਹੁੰਦਾ ਉੱਥੇ ਕੋਈ ਅਪਰਾਧ ਨਹੀਂ ਹੁੰਦਾ।

16ਇਸ ਲਈ ਨਿਹਚਾ ਦੁਆਰਾ ਵਾਅਦਾ ਕੀਤਾ ਗਿਆ ਹੈ। ਇਹ ਕਿਰਪਾ ਦੇ ਕਾਰਨ ਦਿੱਤਾ ਗਿਆ ਹੈ, ਜੇ ਅਸੀਂ ਅਬਰਾਹਾਮ ਦੀ ਤਰ੍ਹਾਂ ਵਿਸ਼ਵਾਸ ਕਰਦੇ ਹਾਂ, ਤਾਂ ਅਸੀਂ ਸਾਰੇ ਮੋਸ਼ੇਹ ਦੀ ਬਿਵਸਥਾ ਦੇ ਅਨੁਸਾਰ ਜਿਉਂਦੇ ਹਾਂ ਜਾਂ ਨਹੀਂ, ਇਹ ਪ੍ਰਾਪਤ ਕਰ ਸਕਦੇ ਹਾਂ, ਕਿਉਂਕਿ ਅਬਰਾਹਾਮ ਉਹਨਾਂ ਸਾਰਿਆਂ ਦਾ ਪਿਤਾ ਹੈ ਜੋ ਵਿਸ਼ਵਾਸ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.