ਰੋਮਿਆਂ 4

ਅਬਰਾਹਾਮ ਨੇ ਪਰਮੇਸ਼ਵਰ ਦੇ ਵਾਅਦੇ ਵਿੱਚ ਆਪਣੇ ਵਿਸ਼ਵਾਸ ਤੋਂ ਭਟਕਣ ਦੀ ਬਜਾਏ, ਵਿਸ਼ਵਾਸ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੁਆਰਾ ਪਰਮੇਸ਼ਵਰ ਦੀ ਵਡਿਆਈ ਕੀਤੀ।

Romans 4:20 (UKJV) He staggered not at the promise of God through unbelief; but was strong in faith, giving glory to God;

18ਜਦੋਂ ਉਮੀਦ ਦਾ ਕੋਈ ਕਾਰਨ ਨਹੀਂ ਸੀ, ਤਾਂ ਵੀ ਅਬਰਾਹਾਮ ਆਸ ਕਰਦਾ ਰਿਹਾ ਕਿ ਉਹ ਵਿਸ਼ਵਾਸ ਕਰਦਾ ਸੀ ਕਿ ਉਹ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣ ਜਾਵੇਗਾ। ਕਿਉਂਕਿ ਪਰਮੇਸ਼ਵਰ ਨੇ ਉਸਨੂੰ ਕਿਹਾ ਸੀ, “ਤੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਹੋਵੇਗਾ!”

19ਅਤੇ ਅਬਰਾਹਾਮ ਦੀ ਨਿਹਚਾ ਕਮਜ਼ੋਰ ਨਹੀਂ ਹੋਈ, ਹਾਲਾਂਕਿ ਉਹ ਸੋ ਸਾਲ ਦੀ ਉਮਰ ਦਾ ਸੀ ਉਸ ਨੇ ਸਮਝਿਆ ਕਿ ਉਸ ਦਾ ਸਰੀਰ ਮਰਿਆ ਵਾਂਗ ਸੀ, ਅਤੇ ਸਾਰਾਹ ਦੀ ਕੁੱਖ ਵੀ ਇਸੇ ਤਰ੍ਹਾਂ ਸੀ।

20ਅਬਰਾਹਾਮ ਨੇ ਪਰਮੇਸ਼ਵਰ ਦੇ ਵਾਅਦੇ ਵਿੱਚ ਆਪਣੇ ਵਿਸ਼ਵਾਸ ਤੋਂ ਭਟਕਣ ਦੀ ਬਜਾਏ, ਵਿਸ਼ਵਾਸ ਵਿੱਚ ਆਪਣੇ ਆਪ ਨੂੰ ਮਜ਼ਬੂਤ ਕਰਨ ਦੁਆਰਾ ਪਰਮੇਸ਼ਵਰ ਦੀ ਵਡਿਆਈ ਕੀਤੀ।

21ਉਸ ਨੂੰ ਪੂਰਾ ਯਕੀਨ ਸੀ ਕਿ ਪਰਮੇਸ਼ਵਰ ਨੇ ਜੋ ਕੁਝ ਵੀ ਉਸ ਨਾਲ ਵਾਅਦਾ ਕੀਤਾ ਹੈ ਉਹ ਕਰ ਸਕਦਾ ਹੈ।

22ਇਸੇ ਕਰਕੇ, “ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.