ਰੋਮਿਆਂ 4

ਕਿਉਂ ਜੋ ਧਰਮ ਪੁਸਤਕ ਕੀ ਕਹਿੰਦੀ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”

Romans 4:3 (UKJV) For what says the scripture? Abraham believed God, and it was counted unto him for righteousness.

1ਸੋ ਹੁਣ ਅਸੀਂ ਅਬਰਾਹਾਮ ਬਾਰੇ ਕੀ ਕਹਾਂਗੇ ਜੋ ਸਾਡਾ ਸਰੀਰਕ ਪਿਤਾ ਹੈ ਉਸ ਨੂੰ ਕੀ ਮਿਲਿਆ ਸੀ?

2ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸ ਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ।

3ਕਿਉਂ ਜੋ ਧਰਮ ਪੁਸਤਕ ਕੀ ਕਹਿੰਦੀ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”

4ਹੁਣ ਜੋ ਕੋਈ ਵੀ ਕੰਮ ਕਰਦਾ ਹੈ, ਉਸ ਨੂੰ ਮਜ਼ਦੂਰੀ ਤੋਹਫ਼ੇ ਦੇ ਵਜੋਂ ਨਹੀਂ ਬਲਕਿ ਉਸ ਦੇ ਹੱਕ ਕਾਰਨ ਮਿਲਦੀ ਹੈ।

5ਹਾਲਾਂਕਿ, ਉਹ ਵਿਅਕਤੀ ਜੋ ਕੰਮ ਨਹੀਂ ਕਰਦਾ, ਪਰ ਉਹ ਪਰਮੇਸ਼ਵਰ ਤੇ ਭਰੋਸਾ ਕਰਦਾ ਹੈ ਅਤੇ ਜੋ ਦੁਸ਼ਟ ਨੂੰ ਨਿਰਦੋਸ਼ ਘੋਸ਼ਿਤ ਕਰਦਾ ਹੈ, ਇਸ ਵਿਸ਼ਵਾਸ ਦੁਆਰਾ ਉਹ ਧਰਮੀ ਮੰਨਿਆ ਜਾਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.