ਰੋਮਿਆਂ 4

ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸ ਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ।

Romans 4:2 (UKJV) For if Abraham were justified by works, he has whereof to glory; but not before God.

1ਸੋ ਹੁਣ ਅਸੀਂ ਅਬਰਾਹਾਮ ਬਾਰੇ ਕੀ ਕਹਾਂਗੇ ਜੋ ਸਾਡਾ ਸਰੀਰਕ ਪਿਤਾ ਹੈ ਉਸ ਨੂੰ ਕੀ ਮਿਲਿਆ ਸੀ?

2ਅਗਰ ਅਬਰਾਹਾਮ ਕੰਮਾਂ ਦੇ ਦੁਆਰਾ ਧਰਮੀ ਠਹਿਰਾਇਆ ਗਿਆ ਸੀ, ਤੇ ਫਿਰ ਉਸ ਨੂੰ ਘਮੰਡ ਹੋਣਾ ਸੀ, ਪਰ ਪਰਮੇਸ਼ਵਰ ਦੇ ਸਾਹਮਣੇ ਨਹੀਂ।

3ਕਿਉਂ ਜੋ ਧਰਮ ਪੁਸਤਕ ਕੀ ਕਹਿੰਦੀ ਹੈ, “ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।”

4ਹੁਣ ਜੋ ਕੋਈ ਵੀ ਕੰਮ ਕਰਦਾ ਹੈ, ਉਸ ਨੂੰ ਮਜ਼ਦੂਰੀ ਤੋਹਫ਼ੇ ਦੇ ਵਜੋਂ ਨਹੀਂ ਬਲਕਿ ਉਸ ਦੇ ਹੱਕ ਕਾਰਨ ਮਿਲਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.