4ਹੁਣ ਜੋ ਕੋਈ ਵੀ ਕੰਮ ਕਰਦਾ ਹੈ, ਉਸ ਨੂੰ ਮਜ਼ਦੂਰੀ ਤੋਹਫ਼ੇ ਦੇ ਵਜੋਂ ਨਹੀਂ ਬਲਕਿ ਉਸ ਦੇ ਹੱਕ ਕਾਰਨ ਮਿਲਦੀ ਹੈ।
5ਹਾਲਾਂਕਿ, ਉਹ ਵਿਅਕਤੀ ਜੋ ਕੰਮ ਨਹੀਂ ਕਰਦਾ, ਪਰ ਉਹ ਪਰਮੇਸ਼ਵਰ ਤੇ ਭਰੋਸਾ ਕਰਦਾ ਹੈ ਅਤੇ ਜੋ ਦੁਸ਼ਟ ਨੂੰ ਨਿਰਦੋਸ਼ ਘੋਸ਼ਿਤ ਕਰਦਾ ਹੈ, ਇਸ ਵਿਸ਼ਵਾਸ ਦੁਆਰਾ ਉਹ ਧਰਮੀ ਮੰਨਿਆ ਜਾਂਦਾ ਹੈ।
6ਦਾਵੀਦ ਵੀ ਇਹ ਗੱਲ ਕਹਿੰਦਾ ਹੈ ਕਿ ਧੰਨ ਹੈ ਉਹ ਮਨੁੱਖ ਜਿਸ ਨੂੰ ਪਰਮੇਸ਼ਵਰ ਨੇ ਕੰਮਾਂ ਤੋਂ ਬਿਨਾਂ ਹੀ ਧਰਮੀ ਠਹਿਰਾਇਆ ਹੈ:
7“ਮੁਬਾਰਕ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ ਜਿਸ ਦੇ ਪਾਪ ਢੱਕੇ ਗਏ ਹਨ।
8ਮੁਬਾਰਕ ਹੈ ਉਹ ਜਿਸ ਦੇ ਪਾਪਾਂ ਦਾ ਹਿਸਾਬ ਪਰਮੇਸ਼ਵਰ ਕਦੇ ਨਹੀਂ ਕਰਦਾ।”