6ਦਾਵੀਦ ਵੀ ਇਹ ਗੱਲ ਕਹਿੰਦਾ ਹੈ ਕਿ ਧੰਨ ਹੈ ਉਹ ਮਨੁੱਖ ਜਿਸ ਨੂੰ ਪਰਮੇਸ਼ਵਰ ਨੇ ਕੰਮਾਂ ਤੋਂ ਬਿਨਾਂ ਹੀ ਧਰਮੀ ਠਹਿਰਾਇਆ ਹੈ:
7“ਮੁਬਾਰਕ ਹਨ ਉਹ ਜਿਨ੍ਹਾਂ ਦੇ ਅਪਰਾਧ ਮਾਫ਼ ਹੋ ਗਏ ਜਿਸ ਦੇ ਪਾਪ ਢੱਕੇ ਗਏ ਹਨ।
8ਮੁਬਾਰਕ ਹੈ ਉਹ ਜਿਸ ਦੇ ਪਾਪਾਂ ਦਾ ਹਿਸਾਬ ਪਰਮੇਸ਼ਵਰ ਕਦੇ ਨਹੀਂ ਕਰਦਾ।”
9ਕੀ ਇਹ ਬਰਕਤ ਸਿਰਫ ਸੁੰਨਤੀਆਂ ਦੇ ਲਈ ਹੀ ਹੈ, ਜਾਂ ਅਸੁੰਨਤ ਲੋਕਾਂ ਦੇ ਲਈ ਵੀ? ਅਸੀਂ ਕਹਿੰਦੇ ਆ ਰਹੇ ਹਾਂ ਕਿ ਅਬਰਾਹਾਮ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਕੀਤਾ ਅਤੇ ਇਹ ਉਹ ਦੇ ਲਈ ਧਾਰਮਿਕਤਾ ਗਿਣੀ ਗਈ।
10ਫਿਰ ਇਹ ਕਿਵੇਂ ਹੋ ਸਕਦਾ ਕਿ ਅਬਰਾਹਾਮ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਧਰਮੀ ਠਹਿਰਾਇਆ ਗਿਆ ਸੀ ਜਾਂ ਬਾਅਦ ਵਿੱਚ? ਪਰ ਇਹ ਗੱਲ ਸਾਫ਼ ਹੈ ਕਿ ਪਰਮੇਸ਼ਵਰ ਨੇ ਅਬਰਾਹਾਮ ਨੂੰ ਸੁੰਨਤ ਕਰਾਉਣ ਤੋਂ ਪਹਿਲਾਂ ਹੀ ਸਵੀਕਾਰ ਲਿਆ ਸੀ!