ਰੋਮਿਆਂ 5

ਵਿਸ਼ਵਾਸ ਦੇ ਦੁਆਰਾ ਅਸੀਂ ਉਸ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਹੁਣ ਖੜ੍ਹੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਮਹਿਮਾ ਦੀ ਉਮੀਦ ਵਿੱਚ ਖੁਸ਼ ਹਾਂ।

Romans 5:2 (UKJV) By whom also we have access by faith into this grace wherein we stand, and rejoice in hope of the glory of God.

1ਇਸ ਲਈ ਜਦੋਂ ਤੋਂ ਸਾਨੂੰ ਸਾਡੀ ਨਿਹਚਾ ਦੁਆਰਾ ਧਰਮੀ ਠਹਿਰਾਇਆ ਗਿਆ ਹੈ, ਅਸੀਂ ਆਪਣੇ ਪ੍ਰਭੂ ਯਿਸ਼ੂ ਮਸੀਹ ਦੇ ਰਾਹੀਂ ਪਰਮੇਸ਼ਵਰ ਨਾਲ ਮੇਲ-ਮਿਲਾਪ ਹੋ ਗਿਆ ਹੈ

2ਵਿਸ਼ਵਾਸ ਦੇ ਦੁਆਰਾ ਅਸੀਂ ਉਸ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਹੁਣ ਖੜ੍ਹੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਮਹਿਮਾ ਦੀ ਉਮੀਦ ਵਿੱਚ ਖੁਸ਼ ਹਾਂ।

3ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਦੁੱਖਾਂ ਵਿੱਚ ਵੀ ਪ੍ਰਸੰਨ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਦੁੱਖਾਂ ਵਿੱਚੋਂ ਧੀਰਜ ਪੈਦਾ ਹੁੰਦਾ ਹੈ;

4ਧੀਰਜ ਤੋਂ ਸੁਭਾਉ ਅਤੇ ਸੁਭਾਉ ਤੋਂ ਉਮੀਦ ਪੈਦਾ ਹੁੰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.