2ਵਿਸ਼ਵਾਸ ਦੇ ਦੁਆਰਾ ਅਸੀਂ ਉਸ ਕਿਰਪਾ ਤੱਕ ਪਹੁੰਚੇ ਹਾਂ ਜਿਸ ਵਿੱਚ ਅਸੀਂ ਹੁਣ ਖੜ੍ਹੇ ਹਾਂ। ਹੁਣ ਅਸੀਂ ਪਰਮੇਸ਼ਵਰ ਦੀ ਮਹਿਮਾ ਦੀ ਉਮੀਦ ਵਿੱਚ ਖੁਸ਼ ਹਾਂ।
3ਸਿਰਫ ਇਹ ਹੀ ਨਹੀਂ, ਅਸੀਂ ਆਪਣੇ ਦੁੱਖਾਂ ਵਿੱਚ ਵੀ ਪ੍ਰਸੰਨ ਰਹਿੰਦੇ ਹਾਂ। ਅਸੀਂ ਜਾਣਦੇ ਹਾਂ ਕਿ ਦੁੱਖਾਂ ਵਿੱਚੋਂ ਧੀਰਜ ਪੈਦਾ ਹੁੰਦਾ ਹੈ;
4ਧੀਰਜ ਤੋਂ ਸੁਭਾਉ ਅਤੇ ਸੁਭਾਉ ਤੋਂ ਉਮੀਦ ਪੈਦਾ ਹੁੰਦੀ ਹੈ।
5ਅਤੇ ਉਮੀਦ ਕਦੇ ਸ਼ਰਮਿੰਦਾ ਨਹੀਂ ਹੋਣ ਦਿੰਦੀ, ਕਿਉਂਕਿ ਪਵਿੱਤਰ ਆਤਮਾ ਜਿਹੜਾ ਸਾਨੂੰ ਦਿੱਤਾ ਗਿਆ ਹੈ ਉਸ ਦੇ ਦੁਆਰਾ ਪਰਮੇਸ਼ਵਰ ਦਾ ਪਿਆਰ ਸਾਡੇ ਦਿਲਾਂ ਵਿੱਚ ਡੋਲ੍ਹਿਆ ਗਿਆ ਹੈ।
6ਜਦੋਂ ਅਸੀਂ ਬਿਲਕੁਲ ਬੇਵੱਸ ਸੀ, ਮਸੀਹ ਸਹੀ ਸਮੇਂ ਤੇ ਆਇਆ ਅਤੇ ਸਾਡੇ ਪਾਪਾਂ ਲਈ ਮਰਿਆ।