ਰੋਮਿਆਂ 7

ਉਦਾਹਰਣ ਦੇ ਲਈ, ਬਿਵਸਥਾ ਦੁਆਰਾ ਇੱਕ ਵਿਆਹੀ ਔਰਤ ਜਿੰਨੀ ਦੇਰ ਤੱਕ ਉਸ ਦਾ ਪਤੀ ਜਿੰਦਾ ਹੈ ਉਸ ਬਿਵਸਥਾ ਦੇ ਬੰਧਨ ਵਿੱਚ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਔਰਤ ਉਸ ਬਿਵਸਥਾ ਤੋਂ ਮੁਕਤ ਹੋ ਜਾਂਦੀ ਹੈ ਜਿਸ ਦੁਆਰਾ ਉਹ ਆਪਣੇ ਪਤੀ ਦੇ ਬੰਧਨ ਵਿੱਚ ਸੀ।

Romans 7:2 (UKJV) For the woman which has an husband is bound by the law to her husband so long as he lives; but if the husband be dead, she is loosed from the law of her husband.

1ਭਰਾਵੋ ਅਤੇ ਭੈਣੋ, ਤੁਸੀਂ ਜਿਹੜੇ ਬਿਵਸਥਾ ਨੂੰ ਜਾਣਦੇ ਹੋ, ਕੀ ਤੁਹਾਨੂੰ ਨਹੀਂ ਪਤਾ ਕਿ ਕੋਈ ਵੀ ਵਿਅਕਤੀ ਤੇ ਬਿਵਸਥਾ ਦਾ ਅਧਿਕਾਰ ਉਦੋਂ ਤੱਕ ਹੈ ਜਦੋਂ ਤੱਕ ਉਹ ਵਿਅਕਤੀ ਜਿਉਂਦਾ ਹੈ?

2ਉਦਾਹਰਣ ਦੇ ਲਈ, ਬਿਵਸਥਾ ਦੁਆਰਾ ਇੱਕ ਵਿਆਹੀ ਔਰਤ ਜਿੰਨੀ ਦੇਰ ਤੱਕ ਉਸ ਦਾ ਪਤੀ ਜਿੰਦਾ ਹੈ ਉਸ ਬਿਵਸਥਾ ਦੇ ਬੰਧਨ ਵਿੱਚ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਔਰਤ ਉਸ ਬਿਵਸਥਾ ਤੋਂ ਮੁਕਤ ਹੋ ਜਾਂਦੀ ਹੈ ਜਿਸ ਦੁਆਰਾ ਉਹ ਆਪਣੇ ਪਤੀ ਦੇ ਬੰਧਨ ਵਿੱਚ ਸੀ।

3ਇਸ ਲਈ, ਜੇ ਉਸ ਦਾ ਪਤੀ ਜਿਉਂਦਾ ਹੈ, ਅਤੇ ਉਹ ਔਰਤ ਕਿਸੇ ਹੋਰ ਆਦਮੀ ਨਾਲ ਰਹੇ ਤਾਂ ਵਿਭਚਾਰਨ ਅਖਵਾਏਗੀ। ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਬਿਵਸਥਾ ਤੋਂ ਮੁਕਤ ਹੈ ਅਤੇ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵਿਭਚਾਰਨ ਨਹੀਂ ਹੈ।

4ਸੋ ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਮਸੀਹ ਦੇ ਸਰੀਰ ਰਾਹੀਂ ਬਿਵਸਥਾ ਦੇ ਵੱਲੋਂ ਮਰ ਗਏ ਤਾਂ ਜੋ ਤੁਸੀਂ ਇੱਕ-ਦੂਜੇ ਦੇ ਹੋ ਸਕੋ ਅਰਥਾਤ ਉਸ ਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਜੋ ਅਸੀਂ ਪਰਮੇਸ਼ਵਰ ਲਈ ਫ਼ਲ ਦੇ ਸਕੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.