2ਉਦਾਹਰਣ ਦੇ ਲਈ, ਬਿਵਸਥਾ ਦੁਆਰਾ ਇੱਕ ਵਿਆਹੀ ਔਰਤ ਜਿੰਨੀ ਦੇਰ ਤੱਕ ਉਸ ਦਾ ਪਤੀ ਜਿੰਦਾ ਹੈ ਉਸ ਬਿਵਸਥਾ ਦੇ ਬੰਧਨ ਵਿੱਚ ਹੈ, ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਔਰਤ ਉਸ ਬਿਵਸਥਾ ਤੋਂ ਮੁਕਤ ਹੋ ਜਾਂਦੀ ਹੈ ਜਿਸ ਦੁਆਰਾ ਉਹ ਆਪਣੇ ਪਤੀ ਦੇ ਬੰਧਨ ਵਿੱਚ ਸੀ।
3ਇਸ ਲਈ, ਜੇ ਉਸ ਦਾ ਪਤੀ ਜਿਉਂਦਾ ਹੈ, ਅਤੇ ਉਹ ਔਰਤ ਕਿਸੇ ਹੋਰ ਆਦਮੀ ਨਾਲ ਰਹੇ ਤਾਂ ਵਿਭਚਾਰਨ ਅਖਵਾਏਗੀ। ਪਰ ਜੇ ਉਸ ਦਾ ਪਤੀ ਮਰ ਜਾਂਦਾ ਹੈ, ਤਾਂ ਉਹ ਉਸ ਬਿਵਸਥਾ ਤੋਂ ਮੁਕਤ ਹੈ ਅਤੇ ਜੇ ਉਹ ਕਿਸੇ ਹੋਰ ਆਦਮੀ ਨਾਲ ਵਿਆਹ ਕਰਵਾਉਂਦੀ ਹੈ, ਤਾਂ ਉਹ ਵਿਭਚਾਰਨ ਨਹੀਂ ਹੈ।
4ਸੋ ਮੇਰੇ ਭਰਾਵੋ ਅਤੇ ਭੈਣੋ, ਤੁਸੀਂ ਵੀ ਮਸੀਹ ਦੇ ਸਰੀਰ ਰਾਹੀਂ ਬਿਵਸਥਾ ਦੇ ਵੱਲੋਂ ਮਰ ਗਏ ਤਾਂ ਜੋ ਤੁਸੀਂ ਇੱਕ-ਦੂਜੇ ਦੇ ਹੋ ਸਕੋ ਅਰਥਾਤ ਉਸ ਦੇ ਜੋ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ, ਤਾਂ ਜੋ ਅਸੀਂ ਪਰਮੇਸ਼ਵਰ ਲਈ ਫ਼ਲ ਦੇ ਸਕੀਏ।
5ਕਿਉਂਕਿ ਜਦੋਂ ਅਸੀਂ ਪਾਪੀ ਸੁਭਾਅ ਦੇ ਅੰਦਰ ਸੀ, ਪਾਪੀ ਇੱਛਾਵਾਂ ਜੋ ਬਿਵਸਥਾ ਦੇ ਦੁਆਰਾ ਸਾਡੇ ਅੰਗਾਂ ਨੂੰ ਪ੍ਰੇਰਿਤ ਕਰਦੀਆਂ ਸਨ ਕਿ ਅਸੀਂ ਮੌਤ ਦੇ ਲਈ ਫ਼ਲ ਲਿਆ ਸਕੀਏ।
6ਪਰ ਹੁਣ ਸਾਨੂੰ ਬਿਵਸਥਾ ਤੋਂ ਮੁਕਤ ਕਰ ਦਿੱਤਾ ਗਿਆ ਹੈ, ਕਿਉਂਕਿ ਅਸੀਂ ਇਸ ਦੇ ਲਈ ਮਰ ਗਏ ਹਾਂ ਅਤੇ ਹੁਣ ਅਸੀਂ ਬਿਵਸਥਾ ਦੇ ਗੁਲਾਮ ਨਹੀਂ ਹਾਂ। ਇਸ ਲਈ ਅਸੀਂ ਪਵਿੱਤਰ ਆਤਮਾ ਦੇ ਨਵੇਂ ਤਰੀਕੇ ਨਾਲ ਸੇਵਾ ਕਰੀਏ, ਨਾ ਕਿ ਬਿਵਸਥਾ ਦੇ ਪੁਰਾਣੇ ਤਰੀਕੇ ਦੇ ਅਨੁਸਾਰ।